Tuesday, December 17, 2024
spot_img

ਲੁਧਿਆਣਾ ’ਚ ਪਤਨੀ ਨੇ ਆਸ਼ਕ ਨਾਲ ਮਿਲ ਕਰ ਦਿੱਤਾ ਪਤੀ ਨੂੰ ਚਾੜ੍ਹ ਦਿੱਤਾ ਗੱਡੀ

Must read

ਵੈਲੇਨਟਾਈਨ ਡੇਅ ਨੂੰ ਦਿੱਤਾ ਵਾਰਦਾਤ ਨੂੰ ਅੰਜਾਮ

ਦਿ ਸਿਟੀ ਹੈੱਡਲਾਈਨ

ਲੁਧਿਆਣਾ, 16 ਫਰਵਰੀ

ਲੁਧਿਆਣਾ ’ਚ ਪਤਨੀ ਨੇ ਗੁਆਂਢੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਔਰਤ ਨੇ ਆਪਣੇ ਪਤੀ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਪਤੀ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸਨੂੰ ਬਚਾਇਆ ਨਹੀਂ ਜਾ ਸੱਕਿਆ। ਔਰਤ ਨੇ ਪਹਿਲਾਂ ਰੋਲਾ ਪਇਆ ਕਿ ਉਸਦੇ ਪਤੀ ਦੀ ਅਚਾਨਕ ਮੌਤ ਹੋ ਗਈ ਹੈ। ਪਰ ਜਦ ਮੁਹੱਲੇ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਮੌਕੇ ’ਤੇ ਪੁਲਿਸ ਨੂੰ ਬੁਲਾਇਆ। ਇਸ ਤੋਂ ਬਾਅਦ ਸਾਰੀ ਕਹਾਣੀ ਸਾਹਮਣੇ ਆਈ।  ਪੁਲੀਸ ਨੇ ਵਰੁਣ ਦੀ ਮਾਸੀ ਦੇ ਪੁੱਤਰ ਕਪਿਲ ਕੁਮਾਰ ਵਾਸੀ ਬਾਣੀਆ ਮੁਹੱਲਾ ਫਿਲੌਰ ਦੀ ਸ਼ਿਕਾਇਤ ’ਤੇ ਮੁਲਜ਼ਮ ਪਤਨੀ ਸ਼ਿਲਪਾ ਅਤੇ ਗੁਆਂਢੀ ਜਸਵੰਤ ਰਾਜ ਖਿਲ਼ਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਪਤਨੀ ਦੇ ਗੁਆਂਢੀ ਨਾਲ ਨਾਜਾਇਜ਼ ਸਬੰਧ ਸਨ

ਕਪਿਲ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਸ਼ਿਲਪਾ ਦੇ ਉਸ ਦੇ ਗੁਆਂਢੀ ਜਸਵੰਤ ਰਾਜ ਨਾਲ ਨਾਜਾਇਜ਼ ਸਬੰਧ ਸਨ। ਇਸ ਕਾਰਨ ਵਰੁਣ ਨੂੰ ਲੱਗਣ ਲੱਗਾ ਸੀ ਕਿ ਉਹ ਰਸਤੇ ’ਚ ਰੁਕਾਵਟ ਹੈ। ਦੋਵਾਂ ਦੋਸ਼ੀਆਂ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। 14 ਫਰਵਰੀ ਨੂੰ ਵਰੁਣ ਨੂੰ ਕੋਈ ਜ਼ਹਿਰੀਲੀ ਚੀਜ਼ ਖੁਆ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article