ਲੁਧਿਆਣਾ ‘ਚ ਰੈਡੀਮੇਡ ਕਪੜਿਆਂ ਦੇ ਵਪਾਰੀਆਂ ਦਾ ਗੜ੍ਹ ਅਕਾਲਗੜ੍ਹ ਮਾਰਕੀਟ ਘੰਟਾ ਘਰ ਤੇ ਮੰਨਾ ਸਿੰਘ ਨਗਰ ਵਿਖੇ ਅੱਜ ਰਾਜਸਥਾਨ ਪੁਲਿਸ ਨੇ ਕਪੜਿਆਂ ਦੇ ਨਕਲੀ ਬ੍ਰਾਂਡ ਨੂੰ ਲੈਕੇ ਛਾਪੇਮਾਰੀ ਕੀਤੀ ਗਈ। ਜਿਵੇਂ ਹੀ ਬਜ਼ਾਰਾਂ ਵਿੱਚ ਇਹ ਪਤਾ ਲੱਗਾ ਕਿ ਨਕਲੀ ਕਪੜਿਆਂ ਦੇ ਬ੍ਰਾਂਡ ਨੂੰ ਲੈਕੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਜ਼ਾਰਾਂ ਵਿਚ ਸੰਨਾਟਾ ਛਾ ਗਿਆ ਤੇ ਕਈ ਸੰਚਾਲਕਾਂ ਨੇ ਫੈਕਟਰੀਆਂ ਬੰਦ ਕਰਕੇ ਚਲੇ ਗਏ।
ਜਾਣਕਾਰੀ ਦੇ ਅਨੁਸਾਰ ਰਾਜਸਥਾਨ ਪੁਲਿਸ ਨੇ ਇੱਕ ਨਕਲੀ ਬਰਾਂਡ ਦੇ ਕਪੜਿਆਂ ਵੇਚਣ ਵਾਲੇ ਵਪਾਰੀ ਨੂੰ ਫੜਿਆ ਸੀ।ਪੁਲਿਸ ਕੋਲ ਉਕਤ ਵਿਅਕਤੀ ਨੇ ਖੁਲਾਸਾ ਕੀਤਾ ਹੈ ਕਿ ਉਹ ਮੰਨਾ ਸਿੰਘ ਨਗਰ ਦੀ ਇਕ ਫੈਕਟਰੀ ਤੋਂ ਸਾਮਾਨ ਇਕੱਠਾ ਕਰਦਾ ਹੈ। ਪੁਲਿਸ ਨੇ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ ‘ਤੇ ਰਾਜਸਥਾਨ ‘ਚ ਮਾਮਲਾ ਦਰਜ ਕਰਕੇ ਲੁਧਿਆਣਾ ‘ਚ ਛਾਪੇਮਾਰੀ ਕੀਤੀ ਹੈ। ਪੁਲਸ ਫੈਕਟਰੀ ਮਾਲਕ ਨੂੰ ਗ੍ਰਿਫਤਾਰ ਕਰਨ ਆਈ ਹੈ ਪਰ ਅਜੇ ਤੱਕ ਉਹ ਫੜਿਆ ਨਹੀਂ ਗਿਆ ਹੈ। ਰਾਜਸਥਾਨ ਪੁਲਸ ਨੇ ਇਸ ਮਾਮਲੇ ‘ਚ ਕਈ ਹੋਰ ਦੁਕਾਨਾਂ ‘ਤੇ ਵੀ ਛਾਪੇਮਾਰੀ ਕੀਤੀ ਹੈ। ਜਾਣਕਾਰੀ ਦੇ ਅਨੁਸਾਰ ਫੈਕਟਰੀ ਮਾਲਕ ਨੇ ਫੈਕਟਰੀ ਦੇ ਬਾਹਰੋਂ ਫੈਕਟਰੀ ਦੇ ਨਾਂ ਦਾ ਬੋਰਡ ਵੀ ਹਟਾ ਦਿੱਤਾ ਹੈ। ਰਾਜਸਥਾਨ ਪੁਲੀਸ ਨੇ ਅਕਾਲਗੜ੍ਹ ਮਾਰਕੀਟ ਵਿੱਚ ਉਸ ਫੈਕਟਰੀ ਸੰਚਾਲਕ ਦੀ ਦੁਕਾਨ ’ਤੇ ਵੀ ਛਾਪਾ ਮਾਰਿਆ। ਪੁਲੀਸ ਦੀ ਛਾਪੇਮਾਰੀ ਤੋਂ ਬਾਅਦ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਗਏ।