Sunday, February 8, 2026
spot_img

ਲੁਧਿਆਣਾ ‘ਚ ਤਿੰਨ ਦਿਨਾਂ ਤੋਂ ਲਾਪਤਾ 9 ਸਾਲਾਂ ਬੱਚੇ ਦੀ ਮਿਲੀ ਲਾਸ਼

Must read

ਲੁਧਿਆਣਾ, 7 ਫਰਵਰੀ : ਲੁਧਿਆਣਾ ਦੇ ਕਾਸਾਬਾਦ ਇਲਾਕੇ ਦਾ 9 ਸਾਲਾਂ ਦਾ ਅਮਨ ਤਿੰਨ ਦਿਨ ਪਹਿਲਾਂ ਲਾਪਤਾ ਸੀ। ਪਰਿਵਾਰ ਵਾਲੇ ਵੱਲੋਂ ਉਸਦੀ ਭਾਲ ਕਰਨ ਉਪਰੰਤ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਅੱਜ ਪੁਲਿਸ ਦੀ ਢਿੱਲੀ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਮਾਪਿਆਂ ਨੇ ਲੋਕਾਂ ਦੇ ਨਾਲ ਮਿਲ ਕੇ ਸੜਕ ਜਾਮ ਕਰਕੇ ਪੁਲਿਸ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲਿਸ ਵੱਲੋਂ ਭਾਲ ਕਰਨ ਦੇ ਕੁੱਝ ਘੰਟਿਆਂ ਬਾਅਦ ਪੁਲਿਸ ਨੂੰ ਅਮਨ ਦੀ ਲਾਸ਼ ਬਰਾਮਦ ਹੋਈ । ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। 9 ਸਾਲਾਂਦੇ ਅਮਨ ਦਾ ਕਿਸੇ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਝਾੜੀਆਂ ਵਿੱਚ ਸੁੱਟ ਦਿੱਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਬੱਚੇ ਦੀ ਭਾਲ ਵਿੱਚ ਪੁਲੀਸ ਦੀ ਮਦਦ ਲੈਣ ਦੇ ਲਈ ਮਾਪੇ ਪੁਲੀਸ ਥਾਣਿਆਂ ਦੇ ਚੱਕਰ ਕੱਟਦੇ ਰਹੇ, ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਕਾਰਵਾਈ ਕਰਨ ਦੀ ਬਜਾਏ, ਲੁਧਿਆਣਾ ਦੇ ਸਲੇਮ ਟਾਬਰੀ ਅਤੇ ਮੇਹਰਬਾਨ ਥਾਣੇ ਦੀ ਪੁਲੀਸ ਹੱਦਬੰਦੀ ਦੇ ਚੱਕਰ ਵਿੱਚ ਉਲਝੀ ਰਹੀ। ਜਿਸਦਾ ਨਤੀਜ਼ਾ ਅੱਜ ਬੱਚੇ ਦੀ ਲਾਸ਼ ਮਿਲੀ। ਸ਼ੱਕ ਹੈ ਕਿ ਬੱਚੇ ਨਾਲ ਬਦਫੈਲੀ ਕੀਤੀ ਗਈ ਤੇ ਫਿਰਉਸਦਾ ਕਤਲ ਕੀਤਾ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article