ਲੁਧਿਆਣਾ ਵਿੱਚ ਸ਼ਾਮ ਅਚਾਨਕ ਹੀ ਮੌਸਮ ਖ਼ਰਾਬ ਹੋ ਗਿਆ। ਤੇਜ਼ ਹਵਾਵਾਂ ਕਾਰਨ ਸ਼ਹਿਰ ਵਿੱਚ ਬੁਰਾ ਹਾਲ ਹੋ ਗਿਆ। ਤੇਜ਼ ਹਵਾਵਾਂ ਕਾਰਨ ਕਈ ਦਰਖਤ ਤੇ ਬਿਜਲੀ ਦੇ ਖੰਬੇ ਡਿੱਗ ਗਏ। ਸ਼ਹਿਰ ਦੇ ਨਾਨਕ ਨਗਰ ਇਲਾਕੇ ਵਿੱਚ ਤਾਂ ਇੱਕ ਫੈਕਟਰੀ ਦੀ ਦੀਵਾਰ ਡਿੱਗ ਗਈ, ਜਿਸ ਦੇ ਥੱਲੇ ਖੜ੍ਹੇ ਦੋ ਮਜ਼ਦੂਰ ਮਲਬੇ ਹੇਠ ਦੱਬ ਗਏ। ਜਿਨ੍ਹਾਂ ਦੋਵਾਂ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਵੀ ਔਰਤਾਂ ਦੇ ਵਾਰਡਾਂ ਦੇ ਸ਼ੀਸ਼ੇ ਟੁੱਟ ਗਏ ਤੇ ਦਰਖਤ ਡਿੱਗ ਗਿਆ। ਤੇਜ਼ ਹਵਾਵਾਂ ਕਾਰਨ ਅੱਧੇ ਤੋਂ ਵੱਧ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ, ਜਿਸ ਕਾਰਨ ਲੋਕ ਹਨ੍ਹੇਰੇ ਵਿੱਚ ਬੈਠੇ ਰਹੇ।
ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਸੀ ਕਿ ਸ਼ਹਿਰ ਵਿੱਚ 60 ਤੋਂ 90 ਕਿੱਲੋਮੀਟਰ ਸਪੀਡ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਸ਼ਾਮ ਸਾਢੇ 7 ਵਜੇ ਦੇ ਆਸਪਾਸ ਅਚਾਨਕ ਹੀ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ। ਦੇਖਦੇ ਹੀ ਦੇਖਦੇ ਇਨ੍ਹਾਂ ਹਵਾਵਾਂ ਨੂੰ ਕਾਫ਼ੀ ਤੇਜ਼ ਰੂਪ ਧਾਰਨ ਕਰ ਲਿਆ। ਇਨ੍ਹਾਂ ਹਵਾਵਾਂ ਕਾਰਨ ਸ਼ਹਿਰ ਦੇ ਸੜਕਾਂ ਤੇ ਪਾਰਕਾਂ ਵਿੱਚ ਲੱਗੇ ਕਈ ਦਰਖਤ ਡਿੱਗ ਗਏ। ਨਾਲ ਹੀ ਬਿਜਲੀ ਦੇ ਖੰਭੇ ਵਿੱਚ ਡਿੱਗ ਗਏ ਤੇ ਨੁਕਸਾਨੇ ਗਏ। ਇਸ ਦੌਰਾਨ ਸ਼ਹਿਰ ਦੇ ਕਾਰਾਬਾਰਾ ਇਲਾਕੇ ਨੇੜੇ ਨਾਨਕ ਨਗਰ ਵਿੱਚ ਇੱਕ ਫੈਕਟਰੀ ਦੀ ਦੀਵਾਰ ਤੇਜ਼ ਹਵਾਵਾਂ ਕਾਰਨ ਡਿੱਗ ਗਏ। ਇਸ ਮਲਬੇ ਦੇ ਥੱਲੇ ਆ ਕੇ ਦੋ ਮਜ਼ਦੂਰ ਫੱਟੜ ਹੋ ਗਏ। ਜਦੋਂ ਲੋਕ ਮਜ਼ਦੂਰਾਂ ਨੂੰ ਚੁੱਕ ਕੇ ਹਸਪਤਾਲ ਪੁੱਜੇ ਤਾਂ ਉਥੇ ਉਨ੍ਹਾਂ ਦੀ ਮੌਤ ਹੋ ਗਈ . ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਵੀ ਤੇਜ਼ ਹਵਾਵਾਂ ਕਾਰਨ ਕਾਫ਼ੀ ਨੁਕਸਾਨ ਹੋਇਆ। ਔਰਤਾਂ ਦੇ ਵਾਰਡ ਦੀਆਂ ਬਾਰੀਆਂ ਦੇ ਕਈ ਸ਼ੀਸ਼ੇ ਟੁੱਟ ਗਏ। ਹਸਪਤਾਲ ਦੇ ਵਿਚਾਲੇ ਖੜ੍ਹੇ ਕਈ ਸਾਲਾਂ ਪੁਰਾਣੇ ਦਰਖਤ ਵੀ ਤੇਜ਼ ਹਵਾਵਾਂ ਕਾਰਨ ਟੁੱਟ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਕਈ ਪਾਰਕਾਂ ਵਿੱਚੋਂ ਵੀ ਦਰਖਤ ਟੁੱਟ ਕੇ ਡਿੱਗ ਗਏ।