ਦਿ ਸਿਟੀ ਹੈਡਲਾਈਨ
ਲੁਧਿਆਣਾ, 19 ਨਵਬੰਰ
ਲੁਧਿਆਣਾ ’ਚ ਲਗਾਤਾਰ ਕਾਨੂੰਨ ਵਿਵਸਥਾ ਲਗਾਤਾਰ ਵਿਗੜਦੀ ਜਾ ਰਹੀ ਹੈ। ਰੋਜ਼ਾਨਾਂ ਲੁੱਟ ਤੇ ਖੋਹ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਇਸ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸਨਅਤੀ ਸ਼ਹਿਰ ’ਚ ਸਨਅਤਕਾਰ ਹੀ ਸੁਰੱਖਿਅਤ ਨਹੀਂ ਹਨ। ਲੁਧਿਆਣਾ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਪੁਲੀਸ ਹਮੇਸ਼ਾ ਦਾਅਵਾ ਕਰਦੀ ਹੈ ਹੈ ਕਿ ਕ੍ਰਾਈਮ ਕਰੋਗੇ ਤਾਂ ਪੁਲੀਸ ਦੀ ਨਜ਼ਰ ਹੈ। ਪਰ ਪਿਛਲੇ ਇੱਕ ਹਫ਼ਤੇ ਤੋਂ ਪÇੁਲਸ ਨਸ਼ਿਆਂ ਖਿਲਾਫ਼ ਸਾਈਕਲ ਰੈਲੀ ਨੂੰ ਸਫ਼ਲ ਕਰਨ ’ਚ ਲੱਗੀ ਰਹੀ ਤੇ ਉਸ ਤੋਂ ਅਗਲੇ ਦਿਨ ਅਧਿਕਾਰੀ ਥਕਾਵਟ ਦੂਰ ਕਰਨ ’ਚ ਲੱਗੇ ਰਹੇ। ਜਿਸਦਾ ਫਾਇਦਾ ਲੁਟੇਰੇ ਲਗਾਤਾਰ ਚੁੱਕਣ ’ਚ ਲੱਗ ਗਏ। ਇੱਕ ਹਫ਼ਤੇ ’ਚ ਦੂਸਰੀ ਵੱਡੀ ਵਾਰਦਾਤ ਤੋਂ ਬਾਅਦ ਸ਼ਹਿਰ ਦੇ ਲੋਕਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਹਿਲਾਂ ਸ਼ਹੀਦ ਸੁਖਦੇਵ ਥਾਪਰ ਦੇ ਵਾਰਸਾਂ ਤੋਂ ਲੁੱਟ ਅਤੇ ਹੁਣ ਸ਼ਹਿਰ ਦੇ ਵੱਡੇ ਕਾਰੋਬਾਰੀ ਨੂੰ ਅਗਵਾ ਕਰਨ ਤੋਂ ਬਾਅਦ ਫਿਰੌਤੀ ਲੈਣ ਦੀ ਕੋਸ਼ਿਸ਼ ਨੇ ਤਾਂ ਕਾਰੋਬਾਰੀ ਨੂੰ ਜਾਲ ਵਿਛਾ ਕੇ ਅਗਵਾ ਕੀਤਾ ਗਿਆ, ਜਿਸ ਨਾਲ ਕਾਰੋਬਾਰੀਆਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕੋਈ ਵੀ ਕਾਰੋਬਾਰੀ ਖੁਦ ਨੂੰ ਸੁਰੱਖਿਆ ਮਹਿਸੂਸ ਨਹੀਂ ਕਰ ਰਿਹਾ। ਕਾਰੋਬਾਰੀ ਤਰੂਣ ਜੈਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਕਾਰੋਬਾਰੀ ਨੂੰ ਅਗਵਾ ਕਰ ਫਿਰੌਤੀ ਮੰਗੀ ਗਈ, ਉਸ ਨਾਲ ਕੋਈ ਵੀ ਸੁਰੱਖਿਅਤ ਨਹੀਂ ਹੈ।
ਹੁਣ ਇਸੇ ਮੁੱਦੇ ’ਤੇ ਸਰਕਾਰ ਨੂੰ ਘੇਰਣਦੇ ਲਈ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਲੁਧਿਆਣਾ ਪੁੱਜਣਗੇ ਤੇ ਡੀਐਮਸੀ ਹਸਪਤਾਲ ਵਿੱਚ ਜ਼ੇਰੇਇਲਾਜ਼ ਕਾਰੋਬਾਰੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ।