ਦੁਨੀਆਂ ਭਰ ਵਿੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਂਅ ਉੱਚਾ ਕਰਨ ਵਾਲੇ ਪੰਜਾਬ ਦੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ, ਜਿੰਨ੍ਹਾਂ ਦਾ ਅੱਜ ਲੁਧਿਆਣਾ ਵਿਖੇ Dil-Luminati Tour – India ਦਾ ਗ੍ਰੈਂਡ ਫਿਨਾਲੇ ਸ਼ੋਅ ਸਿੱਖੀ ਦੇ ਪ੍ਰਤੀਕ ਵਜੋਂ ਵੀ ਉਭਰਨ ਜਾ ਰਿਹਾ ਹੈ, ਜਿਸ ਦੌਰਾਨ ਉਹ ਦਸਤਾਰ ਸਜਾਉਣ ਦਾ ਵਿਸ਼ਾਲ ਕੈਂਪ ਆਯੋਜਿਤ ਕਰਨ ਜਾ ਰਹੇ ਹਨ। ਅੱਜ 31 ਦਸੰਬਰ ਨੂੰ ਸ਼ਾਮ ਵੇਲੇ ਦਲਜੀਤ ਦਾ ਸ਼ੋਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਹੋ ਰਿਹਾ ਹੈ ਤੇ ਜਿੱਥੇ ਬਹੁਤਾਤ ਵਿੱਚ ਦਰਸ਼ਕਾਂ ਦੇ ਪੁੱਜਣ ਦੇ ਚਰਚੇ ਹਨ ਨਵੇਂ ਸਾਲ ਦੇ ਅਖੀਰਲੇ ਦਿਨ ਵਿੱਚ ਵਿਸ਼ੇਸ਼ ਤੌਰ ਉੱਤੇ ਇਹ ਸ਼ੋਅ ਰੱਖਿਆ ਗਿਆ ਹੈ।
ਦਲਜੀਤ ਦੋਸਾਂਝ ਨੇ ਸ਼ਾਮ ਨੂੰ ਸ਼ੁਰੂ ਹੋਣ ਜਾ ਰਹੇ ਇਸ ਸ਼ੋਅ ਤੋਂ ਪਹਿਲਾਂ ਮਨੁੱਖਤਾ ਦੀ ਸੇਵਾ ਸੁਸਾਇਟੀ ਪਿੰਡ ਹਸਨਪੁਰ ਨਜ਼ਦੀਕ ਮੁੱਲਾਂਪੁਰ ਵਿਖੇ ਜਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਮਨੁੱਖਤਾ ਦੀ ਸੇਵਾ ਦੇ ਪ੍ਰਬੰਧਕ ਗੁਰਪ੍ਰੀਤ ਮਿੰਟੂ ਦੇ ਨਾਲ ਦਲਜੀਤ ਦੀ ਟੀਮ ਨੇ ਸੰਪਰਕ ਕੀਤਾ ਤੇ ਚੁੱਪ ਚੁਪੀਤੇ ਸੁਪਨਿਆਂ ਦੇ ਘਰ ਵਿੱਚ ਆਉਣ ਦਾ ਪ੍ਰੋਗਰਾਮ ਦੱਸਿਆ ਤਕਰੀਬਨ ਤਿੰਨ ਕੁ ਵਜੇ ਦਲਜੀਤ ਦੋਸਾਂਝ ਆਪਣੀ ਟੀਮ ਦੇ ਥੋੜੇ ਜਿਹੇ ਮੈਂਬਰਾਂ ਦੇ ਨਾਲ ਗੁਪਤ ਰੂਪ ਵਿੱਚ ਮਨੁੱਖਤਾ ਦੀ ਸੇਵਾ ਵਿੱਚ ਪੁੱਜਿਆ।