ਲੁਧਿਆਣਾ, 16 ਦਸੰਬਰ
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿੱਚ ਮੰਗਲਵਾਰ ਰਾਤ ਨੂੰ ਬੰਦੀਆਂ ਦੇ ਦੋ ਗੁੱਟਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝੜਪ ਹੋ ਗਈ। ਕੁੱਝ ਹੀ ਸਮੇਂ ਵਿੱਚ ਲੜਾਈ ਇਨ੍ਹੀਂ ਵੱਧ ਗਈ ਕਿ ਪੂਰੀ ਜੇਲ੍ਹ ਵਿੱਚ ਦਹਿਸ਼ਤ ਭਰਿਆ ਮਾਹੌਲ ਹੋ ਗਿਆ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜੇਲ੍ਹ ਦੇ ਸੁਪਰਡੈਂਟ ਕੁਲਵੰਤ ਸਿੰਘ ਆਪਣੀ ਟੀਮ ਦੇ ਨਾਲ ਮਾਮਲੇ ਨੂੰ ਸ਼ਾਂਤ ਕਰਵਾਉਣ ਲਈ ਪੁੱਜੇ। ਇਸ ਦੌਰਾਨ ਬੰਦੀਆਂ ਦੇ ਇੱਕ ਗਰੁੱਪ ਨੇ ਸੁਪਰਡੈਂਟ ਦੇ ਸਿਰ ’ਤੇ ਪਿੱਛੋਂ ਹਮਲਾ ਕਰ ਦਿੱਤਾ। ਜਿਸ ਵਿੱਚ ਸੁਪਰਡੈਂਟ ਫੱਟੜ ਹੋ ਗਈ। ਹਮਲੇ ਦੀ ਜਾਣਕਾਰੀ ਮਿਲਦੇ ਹੀ ਜੇਲ੍ਹ ਦੇ ਬਾਕੀ ਸੁਰੱਖਿਆ ਗਾਰਦ ਤੇ ਪੁਲੀਸ ਪਾਰਟੀ ਮੌਕੇ ’ਤੇ ਪੁੱਜੀ। ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਇਸ ਬਾਰੇ ਕੋਈ ਅਧਿਕਾਰੀ ਜਾਣਕਾਰੀ ਨਹੀਂ ਦੇ ਰਿਹਾ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਆਪਣੀ ਪੁਲੀਸ ਪਾਰਟੀ ਦੇ ਨਾਲ ਅੰਦਰ ਮਾਮਲੇ ਦੀ ਜਾਂਚ ਕਰ ਰਹੇ ਹਨ
ਲੁਧਿਆਣਾ ਕੇਂਦਰੀ ਜੇਲ੍ਹ ਦੋ ਬੰਦੀ ਗੁੱਟਾਂ ਦੀ ਲੜਾਈ, ਮਾਮਲਾ ਸ਼ਾਂਤ ਕਰਵਾਉਣ ਗਏ ਸੁਪਰਡੈਂਟ ’ਤੇ ਬੰਦੀਆਂ ਨੇ ਕੀਤਾ ਹਮਲਾ, ਫੱਟੜ




