Thursday, November 21, 2024
spot_img

ਲਾਈਟਾਂ ਚੋਰੀ ਕਰਨ ਵਾਲੇ ਚੋਰ ਨੂੰ ਫੜਿਆ ਤਾਂ ਹੋਇਆ ਕੁਝ ਅਜਿਹਾ ਕੀ ਇਲਾਕੇ ਦੇ ਲੋਕ ਦੇਖ ਕੇ ਰਹਿ ਗਏ ਦੰਗ, ਜਾਣੋ ਪੂਰਾ ਮਾਮਲਾ!

Must read

ਲੁਧਿਆਣਾ, 4 ਨਵੰਬਰ। ਤਾਜਪੁਰ ਰੋਡ ਦੇ ਜਗਦੀਸ਼ਪੁਰਾ ਮੁਹੱਲੇ ‘ਚ ਸੋਮਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਇੱਕ ਨੌਜਵਾਨ ਨੂੰ ਜਦੋਂ ਇਲਾਕੇ ਦੇ ਕੁਝ ਨੌਜਵਾਨਾਂ ਨੇ ਕਾਬੂ ਕਰ ਲਿਆ ਅਤੇ ਉਕਤ ਨੌਜਵਾਨ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀ ਇੱਕ ਨੌਜਵਾਨ ਨੂੰ ਛੂਹ ਕੇ ਦੂਜੇ ਦੇ ਪੇਟ ਵਿੱਚੋਂ ਆਰ ਪਾਰ ਹੋ ਗਈ। ਜ਼ਖਮੀ ਦੀ ਪਛਾਣ ਪ੍ਰਿੰਸ ਕੁਮਾਰ ਵਜੋਂ ਹੋਈ ਹੈ। ਪ੍ਰਿੰਸ ਨੂੰ ਇਲਾਜ ਲਈ ਨਿੱਜੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪ੍ਰਿੰਸ ਅਤੇ ਉਸ ਦੇ ਸਾਥੀ ਮੁਲਜ਼ਮ ਨੂੰ ਚੋਰੀ ਦੇ ਦੋਸ਼ ‘ਚ ਕਾਬੂ ਕਰ ਰਹੇ ਸਨ। ਇਸ ਦੌਰਾਨ ਉਸ ਨੇ ਗੋਲੀ ਚਲਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਸੀਨੀਅਰ ਅਧਿਕਾਰੀ ਅਤੇ ਥਾਣਾ ਡਿਵੀਜ਼ਨ 7 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਇਸ ਮਾਮਲੇ ‘ਚ ਪ੍ਰਿੰਸ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮੁਹੱਲਾ ਜਗਦੀਸ਼ਪੁਰਾ ਇਲਾਕੇ ਵਿੱਚੋਂ ਪਿਛਲੇ ਕੁਝ ਦਿਨਾਂ ਤੋਂ ਲਾਈਟਾਂ ਚੋਰੀ ਹੋ ਰਹੀਆਂ ਸਨ। ਦੀਵਾਲੀ ਦੇ ਮੱਦੇਨਜ਼ਰ ਲੋਕਾਂ ਦੇ ਘਰਾਂ ਦੇ ਬਾਹਰ ਲਗਾਈਆਂ ਲਾਈਟਾਂ ਦੀਆਂ ਲੜੀਆਂ ਅਤੇ ਦੂਸਰੀ ਲਾਈਟਾਂ ਲਗਾਤਾਰ ਚੋਰੀ ਹੋ ਰਹੀਆਂ ਸੀ। ਕੁਝ ਲਾਈਟਾਂ ਕੱਟੀਆਂ ਜਾ ਰਹੀਆਂ ਸਨ। ਜਿਸ ਕਾਰਨ ਲੋਕ ਪ੍ਰੇਸ਼ਾਨ ਸਨ। ਇਲਾਕੇ ਦੇ ਲੋਕਾਂ ਨੇ ਜਦੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਕ ਨੌਜਵਾਨ ਦਾ ਪਤਾ ਲੱਗ ਗਿਆ। ਸੋਮਵਾਰ ਦੀ ਸਵੇਰੇ ਉਕਤ ਨੌਜਵਾਨ ਇਲਾਕੇ ‘ਚ ਘੁੰਮ ਰਿਹਾ ਸੀ। ਜਿਸ ਦੀ ਫੋਟੋ ਲਾਈਟਾਂ ਚੋਰੀ ਕਰਦੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਸੀ। ਪ੍ਰਿੰਸ ਅਤੇ ਉਸ ਦੇ ਦੋਸਤਾਂ ਨੇ ਮੁਲਜ਼ਮ ਨੂੰ ਸ਼ੱਕੀ ਸਮਝਦਿਆਂ ਰੋਕ ਲਿਆ ਅਤੇ ਲਾਈਟਾਂ ਚੋਰੀ ਕਰਨ ਬਾਰੇ ਪੁੱਛਿਆ, ਪਰ ਮੁਲਜ਼ਮ ਕੋਈ ਜਵਾਬ ਨਹੀਂ ਦੇ ਸਕਿਆ। ਜਦੋਂ ਲੋਕਾਂ ਨੇ ਪੁਲੀਸ ਨੂੰ ਬੁਲਾਉਣ ਦੀ ਗੱਲ ਕੀਤੀ ਤਾਂ ਮੁਲਜ਼ਮ ਨੇ ਆਪਣੇ ਕੋਲ ਰੱਖੇ ਬੈਗ ਵਿੱਚੋਂ ਪਿਸਤੌਲ ਕੱਢ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਨੌਜਵਾਨ ਨੂੰ ਲੱਗੀ, ਜਦੋਂ ਕਿ ਦੂਜੀ ਗੋਲੀ ਰਾਜਕੁਮਾਰ ਦੇ ਪੇਟ ਵਿੱਚ ਜਾ ਲੱਗੀ। ਜਿਸ ਤੋਂ ਬਾਅਦ ਪ੍ਰਿੰਸ ਨੇ ਘਰ ਪਹੁੰਚ ਗਿਆ ਤੇ ਉਸ ਨੇ ਸਾਰੀ ਗੱਲ ਦੱਸੀ। ਪ੍ਰਿੰਸ ਦੇ ਕੱਪੜਿਆਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਥਾਣਾ ਡਵੀਜ਼ਨ 7 ਦੇ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਬਾਰੇ ਕਾਫੀ ਕੁਝ ਪਤਾ ਲੱਗਾ ਹੈ। ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article