ਪੰਜਾਬ ਦੇ ਇੱਕ ਟਰੱਕ ਡਰਾਈਵਰ ਨੇ ਪੰਜਾਬ ਸਟੇਟ ਡੀਅਰ ਲੋਹੜੀ ਮਕਰ ਸੰਕ੍ਰਾਂਤੀ ਬੰਪਰ-2025 ਵਿੱਚ 10 ਕਰੋੜ ਦੀ ਲਾਟਰੀ ਜਿੱਤੀ ਹੈ ਅਤੇ ਇਸਦੇ ਨਤੀਜੇ ਸ਼ਨੀਵਾਰ ਨੂੰ ਘੋਸ਼ਿਤ ਕੀਤੇ ਗਏ। ਰੂਪਨਗਰ ਦੇ ਰਹਿਣ ਵਾਲੇ ਹਰਪਿੰਦਰ ਸਿੰਘ ‘ਤੇ ਰੱਬ ਮਿਹਰਬਾਨ ਹੋ ਗਿਆ। ਉਸ ਦੀ 10 ਕਰੋੜ ਦੀ ਲਾਟਰੀ ਨਿਕਲੀ ਹੈ। ਹਰਪਿੰਦਰ ਸਿੰਘ ਨੂਰਪੁਰ ਬੇਦੀ ਦੇ ਪਿੰਡ ਬੜਵਾ ਦਾ ਰਹਿਣ ਵਾਲਾ ਹੈ ਜੋ ਕਿ ਕੁਵੈਤ ਵਿੱਚ ਡਰਾਈਵਰੀ ਕਰਦਾ ਹੈ। ਹਰਪਿੰਦਰ ਨੂੰ ਅਜੇ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਕਰੋੜਪਤੀ ਬਣ ਗਿਆ ਹੈ।
ਹਰਪਿੰਦਰ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਕਈ ਵਾਰ ਲਾਟਰੀ ਪਾਈ ਪਰ ਕਦੇ ਵੀ ਉਸ ਦਾ ਇਨਾਮ ਨਹੀਂ ਨਿਕਲਿਆ। ਪਰ ਲੋਹੜੀ ਬੰਪਰ ਲਾਟਰੀ ਦਾ ਡਰਾਅ ਨਿਕਲਣ ‘ਤੇ ਉਸ ਦੀ ਕਿਸਮਤ ਚਮਕ ਗਈ। ਹਰਪਿੰਦਰ ਜਦੋਂ ਆਪਣੇ ਪਿੰਡ ਆਇਆ ਹੋਇਆ ਸੀ ਤਾਂ ਉਸਨੇ ਇੱਕ ਲਾਟਰੀ ਖਰੀਦੀ ਜਿਸ ‘ਤੇ 10 ਕਰੋੜ ਦਾ ਇਨਾਮ ਨਿਕਲਿਆ ਹੈ। ਹਰਪਿੰਦਰ ਦੇ ਪੁੱਤਰ ਦਾ ਨਾਮ ਦਵਿੰਦਰ ਸਿੰਘ ਹੈ ਜੋ ਕਾਫ਼ੀ ਸਮਾਂ ਪਹਿਲਾਂ ਇੱਕ ਹਾਦਸੇ ਵਿੱਚ ਆਪਣੀ ਬਾਂਹ ਗਵਾ ਬੈਠਾ ਸੀ। ਹੁਣ ਉਸਦੇ ਬੇਟੇ ਦਵਿੰਦਰ ਤੇ ਹਰਭਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇਹਨਾਂ ਪੈਸਿਆਂ ਨਾਲ ਕੋਈ ਆਪਣਾ ਕਾਰੋਬਾਰ ਕਰਨਗੇ।