ਬਾਗਪਤ ਦੇ ਆਸ਼ਰਮ ’ਚ ਰਹੇਗਾ, ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਨੂੰ 30 ਮਹੀਨਿਆਂ ’ਚ 8ਵੀਂ ਵਾਰ ਮਿਲੀ ਪੈਰੋਲ
ਦਿ ਸਿਟੀ ਹੈਡਲਾਈਨ
ਲੁਧਿਆਣਾ, 20 ਨਵੰਬਰ
ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ ਮੁੜ 21 ਦਿਨਾਂ ਦੀ ਪੈਰੋਲ ਦਿੱਤੀ ਹੈ। ਵੱਖ-ਵੱਖ ਮਾਮਲਿਆਂ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 30 ਮਹੀਨਿਆਂ ’ਚ 8ਵੀਂ ਵਾਰ ਪੈਰੋਲ ਦਿੱਤੀ ਹੈ। ਗੁਰਮੀਤ ਰਾਮ ਰਹੀਮ ਨੂੰ ਜਿਨਸੀ ਸ਼ੋਸ਼ਣ ਨਾਲ ਸਬੰਧਤ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਅਤੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਧਵੀਆਂ ਦੇ ਜਨਸ਼ੀ ਸ਼ੋਸ਼ਣ ਦੇ ਮਾਮਲੇ ’ਚ ਦਿੱਤੀ ਗਈ ਸਜ਼ਾ ਵੱਖਰੀ ਹੋਵੇਗੀ, ਯਾਨੀ ਰਾਮ ਰਹੀਮ ਨੂੰ ਇਸ ਮਾਮਲੇ ’ਚ ਕੁੱਲ 20 ਸਾਲ ਦੀ ਸਜ਼ਾ ਕੱਟਣੀ ਪਵੇਗੀ।
ਇਸ ਤੋਂ ਪਹਿਲਾਂ ਰਾਮ ਰਹੀਮ ਸਿੰਘ ਨੂੰ ਦੋ ਵਾਰ ਪੈਰੋਲ ਮਿਲ ਚੁੱਕੀ ਹੈ। ਪੈਰੋਲ ਖਤਮ ਹੋਣ ਤੋਂ ਬਾਅਦ ਉਸ ਦੀ ਤਰਫੋਂ ਫਰਲੋ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਸੀ।
ਬਾਗਪਤ ਆਸ਼ਰਸ ’ਚ ਰਹਿਣਗੇ ਰਾਮ ਰਹੀਮ
ਇਸ ਵਾਰ ਵੀ ਪੈਰੋਲ ਦੌਰਾਨ ਰਾਮ ਰਹੀਮ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ’ਚ ਹੀ ਰਹੇਗਾ। ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲਣ ਦਾ ਸਿਆਸੀ ਮਤਲਬ ਵੀ ਕੱਢਿਆ ਜਾ ਰਿਹਾ ਹੈ। ਇਸ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ। ਰਾਮ ਰਹੀਮ ਨੂੰ ਇਸ ਸਾਲ ਜੁਲਾਈ ’ਚ 30 ਦਿਨਾਂ ਦੀ ਪੈਰੋਲ ਮਿਲੀ ਸੀ। ਉਸ ਦੌਰਾਨ ਵੀ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਕੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਗਏ ਸਨ। ਪੈਰੋਲ ਦੌਰਾਨ ਉਸ ਨੂੰ ਸਿਰਸਾ ਡੇਰੇ ਵਿਚ ਨਹੀਂ ਜਾਣ ਦਿੱਤਾ ਗਿਆ। ਉਸ ਸਮੇਂ ਰਾਮ ਰਹੀਮ ਲਈ ਸਿਰਸਾ ਡੇਰੇ ਤੋਂ ਬਰਨਵਾ ਆਸ਼ਰਮ ਵਿਚ ਖਾਸ ਤੌਰ ’ਤੇ ਘੋੜੇ ਅਤੇ ਗਾਵਾਂ ਭੇਜੀਆਂ ਜਾਂਦੀਆਂ ਸਨ। ਆਸ਼ਰਮ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ 15 ਅਗਸਤ ਨੂੰ ਆਪਣੇ ਜਨਮ ਦਿਨ ’ਤੇ ਪੈਰੋਲ ਲਈ ਸੀ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਵੀ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਦੀ ਸਜ਼ਾ ਦੇ ਕੁੱਲ 30 ਮਹੀਨਿਆਂ ਵਿੱਚ ਇਹ 8ਵੀਂ ਪੈਰੋਲ ਹੈ।