ਰਾਮ ਰਹੀਮ ਨੂੰ ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਪੈਰੋਲ ਦਿੱਤੀ ਗਈ ਸੀ। ਜੋ ਬੀਤੇ ਦਿਨ ਖ਼ਤਮ ਹੋ ਗਈ ਹੈ। ਅੱਜ ਸ਼ਾਮ 5:00 ਵਜੇ ਤੱਕ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ ਪਹੁੰਚੇਗਾ। ਜਾਣਕਾਰੀ ਅਨੁਸਾਰ ਸੌਦਾ ਸਾਧ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਨੂੰ 28 ਜਨਵਰੀ ਨੂੰ 30 ਦਿਨਾਂ ਦੀ ਪੈਰੋਲ ਮਿਲੀ ਸੀ।
ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ‘ਚ ਰਾਮ ਰਹੀਮ ਦੀ ਪੈਰੋਲ ਖ਼ਤਮ ਹੋ ਗਈ ਹੈ। ਅੱਜ ਬਰਨਵਾ ਆਸ਼ਰਮ ਤੋਂ ਦੁਪਹਿਰ ਲਗਭਗ 3:00 ਵਜੇ ਰੋਹਤਕ ਦੀ ਸੁਨਾਰੀਆ ਜੇਲ ਲਈ ਰਵਾਨਾ ਹੋਵੇਗਾ। ਰਾਮ ਰਹੀਮ ਨੂੰ ਸਖ਼ਤ ਸੁਰੱਖਿਆ ਵਿਚਕਾਰ ਰੋਹਤਕ ਦੀ ਸੁਨਾਰੀਆ ਜੇਲ ਲਿਆਂਦਾ ਜਾਵੇਗਾ।