ਦਿ ਸਿਟੀ ਹੈੱਡ ਲਾਈਨਸ
ਅਯੁੱਧਿਆ ‘ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਚੱਲ ਰਹੇ ਹਨ। ਜਿਸ ਵਿੱਚ ਭਾਗ ਲੈਣ ਲਈ ਦੇਸ਼ ਵਿਦੇਸ਼ ਤੋਂ ਰਾਮ ਭਗਤਾਂ ਦੇ ਨਾਲ ਨਾਲ ਪੰਜਾਬ ਤੋਂ ਵੀ ਲੋਕ ਵੱਡੀ ਗਿਣਤੀ ਵਿੱਚ ਭਾਗ ਲੈਣ ਜਾ ਰਹੇ ਹਨ, ਜਿਹਨਾਂ ਵਿੱਚ ਸਿੱਖ ਧਰਮ ਨਾਲ ਜੁੜੇ ਲੋਕ ਵੀ ਹਨ। ਪ੍ਰਾਣ ਪ੍ਰਤਿਸ਼ਠਾ ਵਿੱਚ ਲੈਣ ਜਾ ਰਹੇ ਸਿੱਖ ਧਰਮ ਦੇ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦਾ ਹਵਾਲਾ ਦਿੰਦਿਆਂ ਡਾਕਟਰ ਪਿਆਰੇ ਲਾਲ ਗਰਗ ਦਿੰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਦੀ ਮਨਾਹੀ ਕੀਤੀ ਗਈ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮੁਕਤੀ ਦੀ ਤਾਂ ਗੱਲ ਹੀ ਨਹੀਂ ਕਰਦੇ।
ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣੀ ਹੈ, ਪਰ ਅਸੀਂ ਗੁਰੂ ਸਾਹਿਬ ਦੀ ਸੇਧ ਦੇਣੀ ਨੁਮਾਇੰਦੇ ਚੁਣੇ ਹੋਏ ਨੇ, ਚਾਹੇ ਉਨ੍ਹਾਂ ਨਾਲ ਸਹਿਮਤ ਹੋਈਏ ਜਾਂ ਨਹੀਂ। ਉਨ੍ਹਾਂ ਦੀ ਡਿਊਟੀ ਬਣਦੀ ਹੈ, ਸਿੱਖ ਸਮਾਜ ਨੂੰ ਸੇਧ ਦੇਣ ਦੀ। ਉਹ ਚਾਹੇ ਕੀਰਤਨੀਏ ਹੋਣ ਜਾਂ ਗੂਰੂ ਘਰਾਂ ਵਿੱਚ ਪਾਠੀ ਸਿੰਘ ਹੋਣ।
ਉਨ੍ਹਾਂ ਨੇ ਕਿਹਾ ਕਿ ਮੈਂ ਇੱਕ ਸਰਜਨ ਹਾਂ, ਮੈਨੂੰ ਰੋਟੀ ਖਾਂਦੇ ਜਾਂ ਕਿਸੇ ਹੋਰ ਕੰਮ ਵਿੱਚ ਸੁਨੇਹਾ ਆ ਜਾਵੇ ਕੀ ਮਰੀਜ਼ ਮਰ ਰਿਹਾ ਹੈ ਤਾਂ ਮੈਨੂੰ ਸਾਰਾ ਕੁਝ ਛੱਡ ਕੇ ਜਾਣਾ ਹੁੰਦਾ ਹੈ, ਕਿਉਂਕਿ ਜ਼ਿੰਮੇਵਾਰੀ ਹੈ। ਸਾਨੂੰ ਧਰਮ ਇਹੀ ਸਿਖਾਉਂਦਾ ਹੈ, ਕਿ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ।
ਉਨ੍ਹਾਂ ਨੇ ਅੱਗੇ ਕਿਹਾ ਕੀ ਜਿੱਥੇ ਤੱਕ ਹੈ ਮੂਰਤੀ ਪੂਜਾ ਦਾ, ਮੂਰਤੀ ਪੂਜਾ ਬਾਰੇ ਤਾਂ ਸਾਫ ਸਾਫ ਕਿਹਾ :-
ਪਾਖਾਨ ਗਢਿ ਕੈ ਮੂਰਤਿ ਕੀਨ੍ਹ੍ਹੀ ਦੇ ਕੈ ਛਾਤੀ ਪਾਉ ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥੩॥
ਇਸ ਕਰਕੇ ਮੂਰਤੀ ਪੂਜਾ ਵਿੱਚ ਸ਼ਾਮਿਲ ਹੋਣਾ ਤੇ ਮੂਰਤੀ ਪੂਜਾ ਵਿੱਚ ਪ੍ਰਾਣ ਪ੍ਰਤਿਸ਼ਠਾ ਦਾ ਮੰਨਣਾ, ਉਹ ਇਹ ਕਹਿ ਦਿੰਦੇ ਨੇ ਉਹ ਮੂਰਤੀ ਵਿੱਚ ਪ੍ਰਾਣ ਪਾ ਦਿੰਦੇ ਨੇ ਫਿਰ ਉਹ ਲਿਵਿੰਗ ਬਣ ਜਾਂਦਾ ਹੈ।
ਉਹਨਾਂ ਕਿਹਾ ਕਿ ਉਨ੍ਹਾਂ ਵਿੱਚ ਆਪਸੀ ਮਤਭੇਦ ਵੀ ਹਨ। ਉਹਨਾਂ ਵਿੱਚ ਵੀ ਮੈਂ ਨਹੀਂ ਜਾਵਾਂਗਾ। ਕਿਉਂਕਿ ਮਤਭੇਦ ਤਾਂ ਗੁਰਦੁਆਰਿਆਂ ਵਿੱਚ ਬਹੁਤ ਨੇ, ਜਾਇਦਾਦ ਕਬਜੇ ਕਰਨ ਦੇ ਵੀ ਬਹੁਤ ਨੇ ਉਸ ਕਰਕੇ ਮੈਂ ਨਹੀਂ ਜਾਂਦਾ। ਉੱਥੇ ਮਤਭੇਦ ਨਾ ਵੀ ਨਹੀਂ ਹੁੰਦੇ, ਬਿਲਕੁੱਲ ਇੱਕ ਹੁੰਦੇ, ਸਾਰੇ ਸ਼ੰਕਰਾਚਾਰੀਆਂ ਇੱਕ ਮਤ ਹੁੰਦੇ, ਸਾਰੇ ਪੰਡਿਤ ਇੱਕ ਮਤ ਹੁੰਦੇ, ਸਾਰਾ ਹਿੰਦੂ ਧਰਮ ਇੱਕ ਮਤ ਹੁੰਦੇ ਤਾਂ ਵੀ ਸਿੱਖ ਦਾ ਉਥੇ ਪੂਜਾ ਵਿੱਚ ਹਿੱਸਾ ਲੈਣ ਜਾਣਾ ਕੋਈ ਮਨਾਹੀ ਨਹੀਂ ਸੀ। ਪੂਜਾ ਦੇ ਵਿੱਚ ਸਾਰੇ ਧਰਮਾਂ ਨੂੰ ਨੁਮਾਇੰਦੇ ਦੇ ਤੌਰ ਤੇ ਬੁਲਾਇਆ ਜਾਂਦਾ ਤਾਂ ਉਹ ਗੱਲ ਵਖਰੀ ਹੈ। ਉੱਥੇ ਨੁਮਾਇੰਦੇ ਤੌਰ ਤੇ ਤਾਂ ਬੁਲਾਇਆ ਨਹੀਂ ਜਾ ਰਿਹਾ ਸਨਾਤਨੀ ਦੇ ਤੌਰ ਤੇ ਬੁਲਾਇਆ ਜਾ ਰਿਹਾ ਹੈ। ਇਸ ਕਰਕੇ ਮੈਂ ਸਿਰਫ ਇਹਨ੍ਹਾਂ ਹੀ ਕਹਾਂਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਰਤੀ ਪੂਜਣ ਦੀ ਗੱਲ ਹੀ ਨਹੀਂ ਕੀਤੀ ਗਈ। ਸੋ ਇਸ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਫ ਸਾਫ ਲਿਖਿਆ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤਾ ਵਿਸਥਾਰ ਵਿੱਚ ਨਹੀਂ ਜਾ ਰਿਹਾ, ਤੁਸੀ ਇਹਨੀਆ ਉਦਰਨਾ ਦਿੱਤੀਆਂ ਨੇ, ਪੂਜਾ ਪਾਠ ਉਤੇ ਹੀ ਕਿੰਨ੍ਹੇ ਸਵਾਲ ਨੇ, ਇਸਨਾਨ ਉਤੇ ਕਿੰਨ੍ਹੇ ਸਵਾਲ ਨੇ। ਕਿਉਂਕਿ ਹਿੰਦੂ ਧਰਮ ਦਾ ਤੌਰ ਤਰੀਕਾ ਉਸ ਨੂੰ ਸਿੱਖ ਧਰਮ ਨੇ ਮੰਨ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਤੋਂ ਹੀ ਇਹ ਮੰਨ ਲਿਆ ਕਿ ਇਹ ਠੀਕ ਨਹੀਂ। ਸਾਡੇ ਹਿਸਾਬ ਦੇ ਨਾਲ ਇਹ ਮਨੁੱਖ ਦੇ ਵਿਚ ਵਹਿਮ ਪ੍ਰਸਤੀ ਪੈਦਾ ਕਰਦਾ ਹੈ। ਸੋ ਉਨ੍ਹਾਂ ਨੇ ਇੱਕ ਨਵਾਂ ਤਰੀਕਾ ਲੱਭਿਆ। ਮੈਂ ਜਿਹੜਾ ਸਰਬ ਸ਼ਕਤੀਮਾਨ ਹੈ। ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਸਿੱਖ ਧਰਮ ਵਿੱਚ ਬਾਕੀ ਧਰਮਾਂ ਨਾਲੋਂ ਇੱਕ ਫਰਕ ਹੈ। ਸਿੱਖ ਧਰਮ ਇਹ ਕਹਿੰਦਾ ਹੈ ਕਿ ਨਿਰਗੁਣ ਰੂਪ ਤੇ ਸਦਗੁਣ ਰੂਪ ਦੋਵੇਂ ਇੱਕ ਦੂਜੇ ਵਿੱਚ ਰਹਿੰਦੇ ਨੇ। ਨਿਰਗੁਣ ਤੋਂ ਬਿਨ੍ਹਾਂ ਸਦਗੁਣ ਨਹੀਂ ਹੈ ਤੇ ਸਦਗੁਣ ਤੋਂ ਬਿਨ੍ਹਾਂ ਨਿਰਗੁਣ ਨਹੀਂ ਹੈ। ਇਸ ਕਰਕੇ ਹਰ ਇੱਕ ਨੂੰ ਅਪਣਾ ਧਰਮ ਮੰਨਣ ਦੀ ਸਵਧਾਨਿਕ ਹੱਕ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਦੇ ਜਥੇਦਾਰ ਸਾਹਿਬਾਨ ਦੀ ਡਿਊਟੀ ਬਣਦੀ ਸੀ, ਕੌਮ ਨੂੰ ਗਾਈਡ ਕਰਨ ਦੀ।
ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ‘ਚ ਸ਼ਾਮਿਲ ਹੋਣ ਬਾਰੇ ਖਾਲਸਾ ਪੰਥ ਜਥੇਦਾਰ ਅਕਾਲ ਤਖਤ ਸਾਹਿਬ ਦਾ ਪੱਖ ਜਾਨਣ ਲਈ ਬੇਤਾਬ : ਪੰਜੋਲੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸੱਕਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਿਖ ਸਿਧਾਂਤ ਅਤੇ ਸਿਖ ਇਤਿਹਾਸ ਦੀ ਰੌਸ਼ਨੀ ਵਿਚ ਰਾਮ ਮੰਦਰ ਵਿਚ ਹੋਣ ਵਾਲੇ ਸਮਾਗਮ ਬਾਰੇ ਖਾਲਸਾ ਪੰਥ ਨੂੰ ਸਪਸ਼ੱਟ ਅਗਵਾਈ ਦੇਣ। ਜਥੇਦਾਰ ਪੰਜੋਲੀ ਨੇ ਕਿਹਾ ਕਿ ਜਿਸ ਦਿਨ ਤੋਂ ਅਯੁਧਿਆ ਵਿਚ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਵਿਚ ਸ਼ਾਮਿਲ ਲਈ ਅਕਾਲ ਤਖਤ ਸਾਹਿਬ ਵਿਖੇ ਸੱਦਾ ਪੱਤਰ ਆਉਣ ਬਾਰੇ ਚਰਚਾ ਛਿੜੀ ਹੈ ਸਮੁਚਾ ਪੰਥ ਇਸ ਗੰਭੀਰ ਅਤੇ ਇਤਿਹਾਸਕ ਅਹਿਮੀਅਤ ਵਾਲੇ ਮੁੱਦੇ ਉਤੇ ਅਕਾਲ ਤਖਤ ਸਾਹਿਬ ਦਾ ਪੱਖ ਜਾਨਣ ਲਈ ਬੇਤਾਬ ਹੈ।