Monday, April 14, 2025
spot_img

ਰਾਤ ਨੂੰ ਜੰਗਲ ‘ਚ ਤਸਕਰ ਕੱਟ ਰਹੇ ਸਨ ਗਊਆਂ, ਮੌਕੇ ‘ਤੇ ਪਹੁੰਚੀ ਪੁਲਿਸ ਨੂੰ ਦੇਖ ਕੇ ਹੋਏ ਫ਼ਰਾਰ

Must read

ਸਮਰਾਲਾ ਦੇ ਨੇੜੇ ਸਰਹੰਦ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਸਰਹਿੰਦ ਨਹਿਰ ਦੇ ਪਿੰਡ ਪਵਾਤ ਕੋਲ ਨਹਿਰ ਦੇ ਕਿਨਾਰੇ ਜੰਗਲ ਵਿੱਚ ਅੱਧੀ ਰਾਤ ਦੇ ਹਨੇਰੇ ਵਿਚ ਤਕਰੀਬਨ 10, 12 ਗਊ ਮਾਸ ਦੇ ਤਸਕਰਾਂ ਵੱਲੋਂ ਗਊਆਂ ਦਾ ਕਤਲ ਕੀਤਾ ਜਾ ਰਿਹਾ ਸੀ। ਜਿਸ ਦੀ ਸੂਚਨਾ ਮਿਲਦੇ ਹੀ ਗਉ ਰੱਖਿਆ ਦਲ ਦੇ ਪੰਜਾਬ ਪ੍ਰਧਾਨ ਸਿਵ ਸੈਨਾ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਤੇ ਹਿੰਦੂ ਸੰਗਠਨਾਂ ਦੇ ਆਗੂਆ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਦੋਂ ਮੋਕੇ ਤੇ ਪਹੁੰਚੇ ਤਾਂ ਗਉ ਮਾਤਾ ਨੂੰ ਵੱਢ ਰਹੇ ਤਕਰੀਬਨ 10 12 ਤਸਕਰ ਪੁਲਿਸ ਪ੍ਰਸ਼ਾਸਨ ਨੂੰ ਦੇਖ ਕੇ ਮੌਕੇ ਤੋਂ ਫਰਾਰ ਹੋ ਗਏ।

ਜਦੋਂ ਮੋਕੇ ‘ਤੇ ਜਾਕੇ ਦੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਤਸਕਰਾਂ ਵੱਲੋਂ 3 ਗਊਆਂ ਦਾ ਕਤਲ ਕਰਕੇ ਗਊ ਮਾਤਾ ਦਾ ਮਾਸ ਲਿਫਾਫਿਆਂ ਦੇ ਵਿੱਚ ਭਰਿਆ ਜਾ ਰਿਹਾ ਸੀ ਇਸ ਨੂੰ ਬਾਜ਼ਾਰ ਵਿੱਚ ਵੇਚਿਆ ਜਾਣਾ ਸੀ ਇਸ ਨੂੰ ਦੇਖ ਕੇ ਹਿੰਦੂ ਸੰਗਠਨਾਂ ਦੇ ਵਿੱਚ ਭਾਰੀ ਰੋਸ਼ ਫੈਲ ਗਿਆ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ 48 ਘੰਟੇ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਹਨਾਂ ਗਊ ਮਾਤਾ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ SSP ਦਫਤਰ ਦਾ ਘਰਾਓ ਕੀਤਾ ਜਾਵੇਗਾ ‘ਤੇ ਰੋਡ ਜਾਮ ਕੀਤਾ ਜਾਵੇਗਾ।

ਇਸ ਮੌਕੇ ਪਹੁੰਚੇ DSP ਸਮਰਾਲਾ ਨੇ ਕਿਹਾ ਕਿ ਰਾਤ ਕਰੀਬ 12.30 ਸੂਚਨਾ ਮਿਲੀ ਕਿ ਪਿੰਡ ਪਵਾਤ ਦੇ ਨੇੜੇ ਨਹਿਰ ਦੇ ਉੱਪਰ ਜੰਗਲ ਵਿੱਚ ਕੁਝ ਵਿਅਕਤੀਆਂ ਵੱਲੋਂ ਗਊਆਂ ਦਾ ਕਤਲ ਕਰਕੇ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ ਸੀ। ਜਿਸ ਦੀ ਸੂਚਨਾ ਮਿਲਦੇ ਸਾਰ ਹੀ ਤੁਰੰਤ ਮੌਕੇ ਤੇ ਪਹੁੰਚੇ ਜਦੋਂ ਜੰਗਲ ਵਿੱਚ ਸਰਚ ਅਭਿਆਨ ਕੀਤਾ ਗਿਆ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ 10 12 ਗਊ ਮਾਸ ਦੇ ਤਸਕਰ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੇ ਭਾਰੀ ਮਾਤਰਾ ਵਿੱਚ ਗਊ ਮਾਸ ਅਤੇ ਤਸਕਰਾਂ ਵੱਲੋਂ ਗਊਆਂ ਦੀ ਹੱਤਿਆ ਕਰਨ ਵਿੱਚ ਵਰਤੇ ਜਾਣ ਵਾਲੇ ਹਥਿਆਰ ਅਤੇ ਉਹਨਾਂ ਦਾ ਇੱਕ ਮੋਟਰਸਾਈਕਲ ਰੇੜੀ ਵੀ ਬਰਾਮਦ ਹੋ ਗਈ ਉਨ੍ਹਾਂ ਕਿਹਾ ਕਿ ਇਨ੍ਹਾਂ ਗਉਆ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਕਾਬੂ ਕਰ ਲਿਆ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article