Tuesday, November 5, 2024
spot_img

ਰਾਜਾ ਵੜਿੰਗ ਦੀ ਜੋਸ਼ੀਲੀ ਮੁਹਿੰਮ ਨੂੰ ਲੁਧਿਆਣਾ ਕੇਂਦਰੀ ਤੇ ਲੁਧਿਆਣਾ ਪੂਰਬੀ ‘ਚ ਮਿਲਿਆ ਭਾਰੀ ਸਮਰਥਨ

Must read

ਲੁਧਿਆਣਾ, 9 ਮਈ, 2024: ਲੁਧਿਆਣਾ ਸੰਸਦੀ ਸੀਟ ਦੇ ਗਤੀਸ਼ੀਲ ਦਾਅਵੇਦਾਰ ਰਾਜਾ ਵੜਿੰਗ ਨੇ ਲੁਧਿਆਣਾ ਕੇਂਦਰੀ ਅਤੇ ਲੁਧਿਆਣਾ ਪੂਰਬੀ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਇੱਕਜੁੱਟ ਕਰਨ ਤੇ ਪੂਰੇ ਖੇਤਰ ਵਿੱਚ ਸਾਰਥਕ ਸਬੰਧ ਬਣਾਉਣ ਲਈ ਜ਼ੋਰਦਾਰ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਸਿਲਸਿਲੇ ਵਿੱਚ ਵੜਿੰਗ ਦੀ ਮੁਹਿੰਮ ਲੁਧਿਆਣਾ ਸੈਂਟਰਲ ਅਤੇ ਲੁਧਿਆਣਾ ਪੂਰਬੀ ਦੇ ਵੱਖ-ਵੱਖ ਪ੍ਰਮੁੱਖ ਸਥਾਨਾਂ ਵਿੱਚੋਂ ਲੰਘੀ, ਜਿਸ ਦੌਰਾਨ ਉਨ੍ਹਾਂ ਨੇ ਇਲਾਕੇ ਵਿੱਚ ਰਹਿਣ ਵਾਲੀ ਆਬਾਦੀ ਦੀਆਂ ਖਾਹਿਸ਼ਾਂ ਅਤੇ ਚਿੰਤਾਵਾਂ ਦਾ ਜ਼ਿਕਰ ਕੀਤਾ। ਭੀੜ ਭਰੇ ਬਾਜ਼ਾਰਾਂ ਤੋਂ ਲੈ ਕੇ ਸ਼ਾਂਤ ਰਿਹਾਇਸ਼ੀ ਖੇਤਰਾਂ ਤੱਕ, ਵੜਿੰਗ ਨੇ ਸਰਗਰਮ ਪ੍ਰਤੀਨਿਧਤਾ ਅਤੇ ਪ੍ਰਗਤੀਸ਼ੀਲ ਤਬਦੀਲੀ ਦਾ ਵਾਅਦਾ ਕਰਦੇ ਹੋਏ, ਇੱਕ ਅਮਿੱਟ ਨਿਸ਼ਾਨ ਛੱਡਿਆ।

ਵੜਿੰਗ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮਾਣਯੋਗ ਮੈਂਬਰਾਂ ਨਾਲ ਨਿਊ ਕੋਰਟ ਕੰਪਲੈਕਸ ਵਿਖੇ ਮੀਟਿੰਗ ਕੀਤੀ, ਜਿਸ ਵਿੱਚ ਸਮਾਜਿਕ ਤਰੱਕੀ ਨੂੰ ਆਕਾਰ ਦੇਣ ਵਿੱਚ ਕਾਨੂੰਨੀ ਵਕਾਲਤ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਇਸ ਗੱਲਬਾਤ ਨੇ ਨਾ ਸਿਰਫ਼ ਕਾਨੂੰਨ ਦੇ ਸ਼ਾਸਨ ਨੂੰ ਬਰਕਰਾਰ ਰੱਖਣ ਪ੍ਰਤੀ ਵੜਿੰਗ ਦੀ ਵਚਨਬੱਧਤਾ ਨੂੰ ਦਰਸਾਇਆ, ਸਗੋਂ ਲੁਧਿਆਣਾ ਦੀ ਬਿਹਤਰੀ ਲਈ ਸਹਿਯੋਗੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਸਮਰਪਣ ਨੂੰ ਵੀ ਮਜਬੂਤੀ ਨਾਲ ਪੇਸ਼ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਹੋਰਨਾਂ ਹਲਕਿਆਂ ਵਿੱਚ ਸੂਬਾ ਕਾਂਗਰਸ ਪ੍ਰਧਾਨ ਵਜੋਂ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਵਜੂਦ ਸ਼ਹਿਰ ਦੇ ਹਰ ਕੋਨੇ ਵਿੱਚ ਪਹੁੰਚਣ ਦਾ ਅਹਿਦ ਲਿਆ। ਉਨ੍ਹਾਂ ਲੋਕਾਂ ਨੂੰ ਚੋਣ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਉਦਯੋਗਾਂ ਦਾ ਪਲਾਇਨ, ਟਰੈਫਿਕ, ਪ੍ਰਦੂਸ਼ਣ, ਮਜ਼ਦੂਰਾਂ ਦੇ ਜੀਵਨ ਪੱਧਰ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਵਰਗੇ ਪ੍ਰਮੁੱਖ ਮੁੱਦਿਆਂ ‘ਤੇ ਜ਼ੋਰ ਦਿੱਤਾ।

ਵੜਿੰਗ ਨੇ ਇਨ੍ਹਾਂ ਮੁੱਦਿਆਂ ਨੂੰ ਸੰਸਦ ਵਿੱਚ ਉਠਾਉਣ ਦਾ ਅਹਿਦ ਲਿਆ। ਇਸੇ ਤਰ੍ਹਾਂ ਉਨ੍ਹਾਂ ਨੇ ਲੁਧਿਆਣਾ ਵਿੱਚ ਏਮਜ਼ ਦੀ ਸਥਾਪਨਾ, ਲੁਧਿਆਣਾ ਨੂੰ ਐਜੂਕੇਸ਼ਨ ਹੱਬ ਵਿੱਚ ਬਦਲਣ ਅਤੇ ਲੁਧਿਆਣਾ ਨੂੰ ਇੱਕ ਸਾਫ਼ ਅਤੇ ਹਰਿਆ ਭਰਿਆ ਸ਼ਹਿਰ ਬਣਾਉਣ ਲਈ ਵਾਤਾਵਰਣ ਦੀ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਰਗੀਆਂ ਪਹਿਲਕਦਮੀਆਂ ਦੀ ਵਕਾਲਤ ਕੀਤੀ।
ਜਦਕਿ ਵੰਡਵਾਦੀ ਨੀਤੀਆਂ ਦੀ ਆਲੋਚਨਾ ਕਰਦਿਆਂ ਵੜਿੰਗ ਨੇ ਕਿਹਾ, “ਮੰਦਿਰ ਬਾਂਟਾ, ਮਸਜਿਦ ਬਾਂਟਾ, ਬਾਂਟ ਦੀਆ ਭਗਵਾਨ ਕੋ, ਸ਼ਰਮ ਕਰੋ ਭਾਜਪਾ ਵਾਲੋ ਮਤ ਬਾਂਟੋ ਇਨਸਾਨ ਕੋ”।

ਇਸੇ ਤਰ੍ਹਾਂ, ਉਨ੍ਹਾਂ ਨੇ ਸ਼ਮੂਲੀਅਤ ਦੀ ਭਾਵਨਾ ਦਾ ਸੱਦਾ ਦਿੰਦਿਆਂ, ਵੋਟਰਾਂ ਨੂੰ ਫਿਰਕਾਪ੍ਰਸਤੀ ਤਿਆਗ ਕੇ ਆਪਸੀ ਏਕਤਾ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੀ ਸਮਾਪਤੀ ‘ਅਬ ਤੁਮ੍ਹਾਰੇ ਹਵਾਲੇ ਵਤਨ ਸਾਥੀਓ’ ਦੇ ਨਾਅਰੇ ਨਾਲ ਕੀਤੀ ਅਤੇ ਲੁਧਿਆਣਾ ਦੇ ਵੋਟਰਾਂ ਤੋਂ ਸਮਰਥਨ ਦੀ ਮੰਗ ਕੀਤੀ। ਇਸ ਦੌਰਾਨ ਵੋਟਰਾਂ ਪਾਸੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ ਅਤੇ ਲੋਕ ਸਮਾਵੇਸ਼ੀ ਸ਼ਾਸਨ ਅਤੇ ਜਵਾਬਦੇਹ ਅਗਵਾਈ ਪ੍ਰਤੀ ਵੜਿੰਗ ਦੀ ਸੋਚ ਨੂੰ ਲੈ ਕੇ ਆਪਣਾ ਉਤਸ਼ਾਹ ਜ਼ਾਹਿਰ ਕਰ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article