Thursday, November 21, 2024
spot_img

ਰਾਏਕੋਟ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆ ਕਿਸਾਨ ਨੇਤਾ ਦੀ ਗੋਲੀ ਮਾਰ ਕੇ ਹੱਤਿਆ !

Must read

ਰਾਏਕੋਟ, 2 ਨਵੰਬਰ : ਰਾਏਕੋਟ ਵਿੱਚ ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਦੇ ਦਫਤਰ ਵਿੱਚ ਇੱਕ ਕਿਸਾਨ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਰਨ ਵਾਲੇ ਕਿਸਾਨ ਨੇਤਾ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਹੈ। ਸੂਚਨਾ ਮਿਲਦੇ ਹੀ ਸੀਨੀਅਰ ਪੁਲਿਸ ਅਧਿਕਾਰੀ ਦੇ ਨਾਲ ਨਾਲ ਥਾਣਾ ਰਾਏਕੋਟ ਦੀ ਪੁਲੀਸ ਮੌਕੇ ਤੇ ਪਹੁੰਚ ਗਈ।ਮੌਕੇ ਤੇ ਮਿਲੀ ਜਾਣਕਾਰੀ ਤੋਂ ਬਾਅਦ ਪੁਲੀਸ ਨੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਦੋਆਬਾ ਦੇ ਜ਼ਿਲ੍ਹਾ ਪ੍ਰਧਾਨ ਜੱਸੀ ਢੱਟ ਅਤੇ ਜਥੇਬੰਦੀ ਦੇ ਆਗੂ ਦਲਵੀਰ ਸਿੰਘ ਛੀਨਾ ਉਰਫ਼ ਡੀਸੀ ਨੂਰਪੁਰਾ ਸਮੇਤ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਥੇਬੰਦੀ ਦੇ ਸਥਾਨਕ ਆਗੂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਦਾ ਕਤਲ ਕੀਤਾ ਹੈ।
ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11:30 ਵਜੇ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਨੇੜੇ ਸਥਿਤ ਬੀਕੇਯੂ ਦਫ਼ਤਰ ਵਿਖੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੁੱਦੇ ਨੂੰ ਲੈ ਕੇ ਚੱਲ ਰਹੀ ਤਕਰਾਰ ਦੌਰਾਨ ਡੀਸੀ ਨੂਰਪੁਰਾ ਨੇ ਆਪਣੇ ਰਿਵਾਲਵਰ ਨਾਲ ਅਮਨਾ ਪੰਡੋਰੀ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਅਮਨਾ ਪੰਡੋਰੀ ਦੇ ਭਰਾ ਮੁਕੰਦ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਪੰਜਾਬ ਪੁਲੀਸ ਦੇ ਐਮਰਜੈਂਸੀ ਨੰਬਰ 112 ’ਤੇ ਫੋਨ ਕਰਕੇ ਦੱਸਿਆ ਕਿ ਜੱਸੀ ਢੱਟ ਅਤੇ ਡੀਸੀ ਨੂਰਪੁਰਾ ਨੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ ਹੈ। ਸੂਚਨਾ ਮਿਲਣ ’ਤੇ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।ਘਟਨਾ ਦੇ ਸਮੇਂ ਬੀਕੇਯੂ ਦੇ ਦਫ਼ਤਰ ਵਿੱਚ ਸ਼ਰਾਬ ਪੀਤੀ ਜਾ ਰਹੀ ਸੀ ਅਤੇ ਮੁਲਜ਼ਮਾਂ ਨੇ ਅਮਨਾ ਪੰਡੋਰੀ ਨੂੰ ਕਿਸੇ ਮਾਮਲੇ ਸਬੰਧੀ ਉੱਥੇ ਬੁਲਾਇਆ ਸੀ। ਸੂਤਰਾਂ ਅਨੁਸਾਰ ਅਮਨਾ ਪੰਡੋਰੀ ਪਰਿਵਾਰਕ ਕਾਰਨਾਂ ਕਰਕੇ ਆਪਣੇ ਜ਼ਿਲ੍ਹਾ ਪ੍ਰਧਾਨ ਜੱਸੀ ਢੱਟ ਅਤੇ ਡੀਸੀ ਨੂਰਪੁਰਾ ਨਾਲ ਨਾਰਾਜ਼ ਸੀ ਅਤੇ ਇਸ ਤਕਰਾਰ ਦੌਰਾਨ ਝਗੜਾ ਵਧ ਗਿਆ। ਮ੍ਰਿਤਕ ਅਮਨਾ ਪੰਡੋਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article