Monday, December 23, 2024
spot_img

ਰਮਜਾਨ ਸ਼ਰੀਫ ਦਾ ਮਹੀਨਾ ਅੱਲ੍ਹਾਹ ਤਾਆਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ : ਮੌਲਾਨਾ ਉਸਮਾਨ

Must read

ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਅਲਵਿਦਾ ਜੁੰਮੇ ਦੀ ਨਮਾਜ

ਲੁਧਿਆਣਾ, 5 ਅਪ੍ਰੈਲ : ਅੱਜ ਪਵਿੱਤਰ ਰਮਜਾਨ ਸ਼ਰੀਫ ਦੇ ਅਲਵਿਦਾ ਜੁੰਮੇ ਦੇ ਮੌਕੇ ’ਤੇ ਫੀਲਡ ਗੰਜ ਚੌਂਕ ਸਥਿਤ ਇਤਿਹਾਸਿਕ ਜਾਮਾ ਮਸਜਿਦ ਵਿੱਚ ਹਜਾਰਾਂ ਮੁਸਲਮਾਨਾਂ ਨੇ ਨਮਾਜ ਅਦਾ ਕੀਤੀ । ਨਮਾਜੀਆਂ ਦੀ ਗਿਣਤੀ ਨੂੰ ਵੇਖਦੇ ਹੋਏ ਸ਼ਾਹਪੁਰ ਰੋਡ ’ਤੇ ਨਮਾਜ ਪੜ੍ਹਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਇਸ ਮੌਕੇ ’ਤੇ ਸੰਬੋਧਿਤ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਸ਼ਰੀਫ ਦਾ ਮਹੀਨਾ ਅੱਲ੍ਹਾਹ ਤਾਆਲਾ ਨਾਲ ਇਸ਼ਕ ਅਤੇ ਮੁਹੱਬਤ ਦਾ ਮਹੀਨਾ ਹੈ । ਇਸ ਮੁਬਾਰਕ ਮਹੀਨੇ ’ਚ ਬੰਦਾ ਖੁਦਾ ਅਤੇ ਉਸਦੇ ਰਸੂਲ ਸਲੱਲਲਾਹੁ ਅਲੈਹੀਵਸੱਲਮ ਨਾਲ ਆਪਣੇ ਇਸ਼ਕ ਦਾ ਇਕਰਾਰ ਕਰਦੇ ਹੋਏ ਗੁਨਾਹਾਂ ਤੋਂ ਤੌਬਾ ਕਰਦਾ ਹੈ। ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਰਮਜਾਨ ਦੇ ਕੁੱਝ ਰੋਜੇ ਬਾਕੀ ਨੇ ਤੇ ਸਾਨੂੰ ਚਾਹੀਦਾ ਹੈ ਕਿ ਇਸ ਸਮੇਂ ਦੀ ਖੂਬ ਕਦਰ ਕਰੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਇਬਾਦਤ ’ਚ ਲੱਗੇ ਰਹੀਏ। ਖੁੱਲੇ ਦਿਲੋਂ ਗਰੀਬਾਂ ਦੀ ਮਦਦ ਕਰੀਏ ਕਿਉਂਕਿ ਰੱਬ ਨੇ ਸਾਨੂੰ ਦੇਣ ਵਾਲਾ ਬਣਾਇਆ ਹੈ ਲੈਣ ਵਾਲਾ ਨਹੀਂ। ਮੌਲਾਨਾ ਉਸਮਾਨ ਨੇ ਕਿਹਾ ਕਿ ਆਪਸੀ ਰੰਜਿਸ਼ਾਂ ਨੂੰ ਖਤਮ ਕਰਕੇ ਇੱਕ-ਦੂਜੇ ਨਾਲ ਮੁਹੱਬਤ ਦਾ ਇਕਰਾਰ ਕਰੀਏ। ਉਹਨਾਂ ਕਿਹਾ ਕਿ ਮੁਸਲਮਾਨ ਇਸ ਅੱਗ ਵਰਦੀ ਗਰਮੀ ’ਚ ਵੀ ਤਕਰੀਬਨ 16 ਘੰਟੇ ਭੁੱਖਾ ਪਿਆਸਾ ਰਹਿ ਕੇ ਅਪਣੇ ਰੱਬ ਦੇ ਹੁਕਮ ਦਾ ਪਾਲਨ ਕਰਦਾ ਹੈ। ਵਰਣਨਯੋਗ ਹੈ ਕਿ ਅੱਜ ਪਵਿੱਤਰ ਰਮਜਾਨ ਸ਼ਰੀਫ ਦਾ ਆਖਰੀ ਜੁੰਮਾ ਸੀ। ਸ਼ਹਿਰ ਦੀ ਸਾਰੀਆਂ ਮਸਜਿਦਾਂ ’ਚ ਲੱਖਾਂ ਦੀ ਗਿਣਤੀ ’ਚ ਨਾਮਾਜੀ ਇਕੱਠੇ ਹੋਏ।  ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ-ਵੱਖ ਮਸਜਿਦਾਂ ’ਚ 5 ਲੱਖ ਤੋਂ ਵੱਧ ਮੁਸਲਮਾਨਾਂ ਨੇ ਅਲਵਿਦਾ ਜੁੰਮੇ ਦੀ ਨਮਾਜ ਅਦਾ ਕੀਤੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article