2024 ਸਾਲ ਦੇ ਆਖਰੀ ਮਹੀਨੇ ਠੰਢ ਕਾਰਨ ਛੁੱਟੀਆਂ ਦੀ ਭਰਮਾਰ ਰਹੇਗੀ। ਇਸ ਕਰਕੇ ਇਸ ਮਹੀਨੇ ਕਈ ਦਿਨ ਸਕੂਲ ਵੀ ਬੰਦ ਰਹਿਣਗੇ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਸਥਾਨਕ ਛੁੱਟੀਆਂ ਵੀ ਹਨ।
12 ਦਸੰਬਰ ਵੀਰਵਾਰ ਨੂੰ Meghalaya ਸੂਬੇ ‘ਚ ਬੈਂਕ, ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਦਰਅਸਲ, ਮੇਘਾਲਿਆ ਵਿੱਚ ਵੀਰਵਾਰ 12 ਦਸੰਬਰ ਨੂੰ ਪਾ-ਟੋਗਨ ਨੇਂਗਮਿੰਜਾ ਸੰਗਮਾ (Pa Togan Sangma) ਦੀ ਬਰਸੀ ਦੇ ਕਾਰਨ ਬੈਂਕ, ਸਕੂਲ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ।
ਇਸੇ ਤਰ੍ਹਾਂ ਬਿਲਾਸਪੁਰ ਦੇ ਕੁਲੈਕਟਰ ਅਵਨੀਸ਼ ਸ਼ਰਨ ਨੇ 10 ਦਸੰਬਰ, 2024 ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਦਰਅਸਲ, ਬਿਲਾਸਪੁਰ (ਛੱਤੀਸਗੜ੍ਹ) ਦੇ ਕੁਲੈਕਟਰ ਅਵਨੀਸ਼ ਸ਼ਰਨ ਨੇ ਪਹਿਲਾਂ ਐਲਾਨੀ ਗਈ 1 ਨਵੰਬਰ, 2024 (ਗੋਵਰਧਨ ਪੂਜਾ) ਦੀ ਛੁੱਟੀ ਨੂੰ ਰੱਦ ਕਰ ਦਿੱਤਾ ਅਤੇ ਸ਼ਹੀਦ ਵੀਰ ਨਰਾਇਣ ਸਿੰਘ ਦੇ ਸ਼ਹੀਦੀ ਦਿਵਸ ਉਤੇ 10 ਦਸੰਬਰ, 2024 ਨੂੰ ਸਥਾਨਕ ਛੁੱਟੀ (local holiday) ਵਜੋਂ ਘੋਸ਼ਿਤ ਕੀਤਾ। ਇਹ ਫੈਸਲਾ ਛੱਤੀਸਗੜ੍ਹ ਦੇ ਗੌਰਵਮਈ ਇਤਿਹਾਸ ਨੂੰ ਸਨਮਾਨਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।
ਛੱਤੀਸਗੜ੍ਹ ਦੇ ਇਤਿਹਾਸ ਵਿੱਚ 10 ਦਸੰਬਰ ਦਾ ਦਿਨ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਸ ਦਿਨ ਨੂੰ ਸ਼ਹੀਦ ਵੀਰ ਨਰਾਇਣ ਸਿੰਘ ਦੇ ਸ਼ਹੀਦੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਵੀਰ ਨਰਾਇਣ ਸਿੰਘ ਛੱਤੀਸਗੜ੍ਹ ਦੇ ਪਹਿਲੇ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਉਨ੍ਹਾਂ ਨੂੰ 10 ਦਸੰਬਰ 1857 ਨੂੰ ਰਾਏਪੁਰ ਦੇ ਜੈ ਸਤੰਭ ਚੌਕ ਵਿੱਚ ਫਾਂਸੀ ਦਿੱਤੀ ਗਈ ਸੀ।