ਲੁਧਿਆਣਾ ਦੇ ਘੰਟਾ ਘਰ ਚੌਂਕ ਦੇ ਵਿੱਚ ਮੋਬਾਈਲ ਖੋਹ ਕੇ ਭੱਜ ਰਹੇ ਇੱਕ ਚੋਰ ਨੂੰ ਮਹਿਲਾ ਨੇ ਫੜ੍ਹ ਲਿਆ ਅਤੇ ਲੋਕਾਂ ਨੇ ਜੰਮ ਕੇ ਚੋਰ ਦੀ ਕੁੱਟਮਾਰ ਕੀਤੀ ਅਤੇ ਚੋਰ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਲੁਧਿਆਣਾ ਦੇ ਘੰਟਾ ਘਰ ਚੌਂਕ ਦੇ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਵੇਲੇ ਇੱਕ ਮੋਬਾਇਲ ਚੋਰ ਇੱਕ ਔਰਤ ਦਾ ਮੋਬਾਇਲ ਚੋਰੀ ਕਰਕੇ ਰਫੂ ਚੱਕਰ ਹੋ ਰਿਹਾ ਸੀ। ਉਸ ਵੇਲੇ ਹੀ ਉਸ ਮਹਿਲਾ ਨੇ ਆਪਣੀ ਸਮਝਦਾਰੀ ਨਾਲ ਉਸ ਚੋਰ ਨੂੰ ਫੜ ਲਿਤਾ ਫੜਨ ਤੋਂ ਬਾਅਦ ਆਸ ਪਾਸ ਦੇ ਲੋਕਾਂ ਨੇ ਉਸ ਚੋਰ ਦੀ ਜੰਮ ਕੇ ਜੁੱਤੀ ਬਰੇਡ ਕੀਤੀ ਉਸ ਚੋਰ ਨੇ ਇਸ ਚੀਜ਼ ਨੂੰ ਵੀ ਮੰਨਿਆ ਕਿ ਉਸ ਤੋਂ ਇਹ ਗਲਤੀ ਹੋਈ ਹ ਪਰ ਉਸਦੇ ਬਾਵਜੂਦ ਵੀ ਲੋਕਾਂ ਨੇ ਉਸਦੀ ਜੰਮ ਕੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਸ ਪੂਰੇ ਹੰਗਾਮੇ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।