ਮੋਗਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਮਹਿਲਾ ਨਸ਼ਾ ਤਸਕਰ ਦੀ ਤਕਰੀਬਨ 80 ਲੱਖ ਰੁਪਏ ਦੀ ਪ੍ਰਾਪਰਟੀ ਸੀਜ਼ ਕਰ ਲਈ ਹੈ। ਨਸ਼ਾ ਤਸਕਰ ਰਜਨੀ ਬਾਲਾ ਪਤਨੀ ਮਹਿੰਦਰ ਪਾਲ ਵੱਲੋਂ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਗਈ ਹੈ। ਪੁਲਿਸ ਵੱਲੋਂ ਉਸ ਦੀ ਆਲੀਸ਼ਾਨ ਕੋਠੀ ਤੇ ਕਾਰ ਨੂੰ ਕਬਜ਼ੇ ‘ਚ ਲਿਆ ਗਿਆ ਹੈ। 2015 ਵਿਚ ਹੈਰੋਇਨ ਨਾਲ ਫੜੀ ਗਈ ਰਜਨੀ ਬਾਲਾ ਨੂੰ ਅਦਾਲਤ ਨੇ 10 ਸਾਲ ਦੀ ਕੈਦ ਤੇ ਇੱਕ ਲੱਖ ਜੁਰਮਾਨੇ ਦੀ ਸਜ਼ਾ ਸੁਣਾਈ ਸੀ।
ਦੱਸ ਦੇਈਏ ਕਿ ਜਲਦ ਹੀ ਇਸ ਪ੍ਰਾਪਰਟੀ ਦੀ ਨੀਲਾਮੀ ਕੀਤੀ ਜਾਵੇਗੀ ਤੇ ਇਸ ਤੋਂ ਆਉਣ ਵਾਲਾ ਪੈਸਾ ਸਰਕਾਰ ਦੇ ਖਜ਼ਾਨੇ ਵਿਚ ਜਮ੍ਹਾ ਕਰਾਇਆ ਜਾਵੇਗਾ। ਰਜਨੀ ਬਾਲਾ ਪ੍ਰਾਪਰਟੀ ਨੂੰ ਲੈ ਕੇ ਕੋਈ ਵੀ ਕਾਗਜ਼ਾਤ ਜਮ੍ਹਾ ਨਹੀਂ ਕਰਵਾ ਸਕੀ, ਜਿਸ ਦੇ ਚੱਲਦਿਆਂ ਪ੍ਰਾਪਰਟੀ ਸੀਜ਼ ਕਰਨ ਦੇ ਹੁਕਮ ਦਿੱਤੇ ਗਏ। ਦੱਸ ਦੇਈਏ ਕਿ ਪੰਜਾਬ ਵਿਚ ਪਹਿਲੀ ਵਾਰ ਕਿਸੇ ਨਸ਼ਾ ਤਸਕਰ ਦੀ ਪ੍ਰਾਪਰਟੀ ਦੀ ਨੀਲਾਮੀ ਹੋਵੇਗੀ।