ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਵਿਨੇਸ਼ ਫੋਗਾਟ ਦੇ ਪਿੰਡ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ। ਉਨ੍ਹਾਂ ਨੇ ਫੋਗਾਟ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਮਾਨ ਨੇ ਮਹਾਵੀਰ ਫੋਗਾਟ ਦੇ ਚਰਨ ਛੂਹ ਕੇ ਪਰਿਵਾਰ ਨੂੰ ਦਿਲਾਸਾ ਦਿੱਤਾ, ਕਿਉਂਕਿ ਇਹ ਸਮਾਂ ਪਰਿਵਾਰ ਲਈ ਕਿਸੇ ਵੱਡੇ ਸਦਮੇ ਤੋਂ ਘੱਟ ਨਹੀਂ ਹੈ। ਅੱਜ ਰਾਤ ਫਾਈਨਲ ਮੈਚ ਮੁਕਾਬਲਾ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰੈਂਡ ਨਾਲ ਹੋਣਾ ਸੀ ਜਿਸ ਤੋਂ ਪਹਿਲਾਂ ਵਿਨੇਸ਼ ਫੋਗਾਟ ਨੂੰ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਜੇਕਰ ਉਹ 50 ਕਿਲੋਗ੍ਰਾਮ ਭਾਰ ਵਰਗ ‘ਚ ਜ਼ਿਆਦਾ ਭਾਰ ਹੈ ਤਾਂ ਉਹ ਅੱਜ ਰਾਤ ਹੋਣ ਵਾਲਾ ਫਾਈਨਲ ਮੈਚ ਨਹੀਂ ਖੇਡ ਸਕੇਗੀ। ਨਾਲ ਹੀ ਉਸ ਨੂੰ ਕੋਈ ਮੈਡਲ ਨਹੀਂ ਮਿਲੇਗਾ। ਵਿਨੇਸ਼ ਫੋਗਾਟ ਜ਼ਿਆਦਾ ਭਾਰ ਹੋਣ ਕਾਰਨ ਓਲੰਪਿਕ ਤੋਂ ਬਾਹਰ ਹੋ ਗਈ ਹੈ। ਕੱਲ੍ਹ ਭਾਰਤੀ ਮਹਿਲਾ ਪਹਿਲਵਾਨ ਨੇ ਪਹਿਲੇ ਮੈਚ ਵਿੱਚ ਸਾਬਕਾ ਓਲੰਪਿਕ ਸੋਨ ਜੇਤੂ ਨੰਬਰ-1 ਪਹਿਲਵਾਨ ਜਾਪਾਨ ਦੀ ਯੂਈ ਸੁਸਾਕੀ ਨੂੰ ਹਰਾ ਕੇ ਵੱਡਾ ਹੰਗਾਮਾ ਕੀਤਾ ਸੀ।