ਲੁਧਿਆਣਾ ਜ਼ਿਲ੍ਹੇ ‘ਚ ਚੋਰੀ ਦੀਆਂ ਘਟਨਾਵਾਂ ਵਿਚ ਨਿਰੰਤਰ ਵਾਧਾ ਹੋ ਰਿਹਾ ਹੈ। ਲੁਟੇਰੇ ਬੇਖ਼ੋਫ਼ ਘੁੰਮ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਦਿਨ ਦਿਹਾੜੇ ਜ਼ਬਰਦਸਤ ਤਰੀਕੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।
ਤੁਹਾਨੂੰ ਦੱਸ ਦਈਏ ਕਿ ਐਕਸਪੋ 2025 ਐਗਜੀਬਿਸ਼ਨ ਦੇ ਕੰਮ ‘ਤੇ ਆਏ ਗੁਜਰਾਤੀ ਨੌਜਵਾਨ ਨੂੰ ਇਕ ਵਿਅਕਤੀ ਨੇ ਕਿਹਾ ਕਿ ਮੇਰਾ ਪਰਸ ਇੱਥੇ ਡਿੱਗਿਆ ਸੀ ਕਿ ਕੀਤੇ ਤੂੰ ਚੋਰੀ ‘ਤੇ ਨਹੀਂ ਕੀਤਾ। ਤਾਂ ਜਦੋਂ ਉਸ ਗੁਜਰਾਤੀ ਨੇ ਚੋਰ ਨੂੰ ਆਪਣਾ ਪਰਸ ਚੈੱਕ ਕਰਵਾਇਆ ਤਾਂ ਚੋਰ ਨੇ ਪਰਸ ਚੈੱਕ ਕਰਨ ਮਗਰੋਂ ਉਸ ਦੇ ਪਰਸ ‘ਚ ਰੱਖੇ 13000 ਰੁਪਏ ਲੈ ਕੇ ਫਰਾਰ ਹੋ ਗਿਆ। ਉਸ ਨੇ ਪੁਲਿਸ ਨੂੰ FIR ਵੀ ਦਰਜ ਕਰਵਾਈ ਹੈ।
ਗੁਜਰਾਤੀ ਨੇ ਦੱਸਿਆ ਕਿ ਮੈਂ ਲੁਧਿਆਣੇ ਪਹਿਲੀ ਵਾਰ ਆਇਆ ਹਾਂ। ਅਤੇ ਮੈਂ ਅਗਲੀ ਵਾਰ ਲੁਧਿਆਣਾ ਆਉਣ ਲੱਗਿਆ ਦਸ ਵਾਰ ਸੋਚਾਂਗੇ। ਉਸ ਨੇ ਇਹ ਵੀ ਦੱਸਿਆ ਕਿ ਦੋ ਦਿਨ ਪਹਿਲਾ ਮੇਰਾ ਦੋਸਤ ਲੁਧਿਆਣਾ ਆਇਆ ਹੈ ਆਟੋ ਤੇ ਸਫ਼ਰ ਕਰਦਿਆਂ ਉਸ ਦਾ ਪਰਸ ਵੀ ਚੋਰੀ ਹੋ ਗਿਆ। ਜਿਸ ਨਾਲ ਗੱਲਬਾਤ ਕਰਦਿਆਂ ਪਤਾ ਲੱਗਾ ਕਿ ਉਹ ਬੱਸ ਰਾਹੀਂ ਚੰਡੀਗੜ੍ਹ ਤੋਂ ਲੁਧਿਆਣਾ ਆਇਆ ‘ਤੇ ਸਮਰਾਲਾ ਚੌਂਕ ਤੋਂ ਸਾਹਨੇਵਾਲ ਲਈ ਆਟੋ ਲਿਆ। ਜਿਸ ਤੋਂ ਬਾਅਦ ਰਸਤੇ ਵਿੱਚ ਆ ਆਟੋ ਵਾਲੇ ਨੇ ਉਸ ਨੂੰ ਇਹ ਕਹਿ ਕੇ ਉਤਾਰ ਦਿੱਤਾ ਕਿ ਆਟੋ ਦੀ ਬ੍ਰੇਕ ਫੇਲ ਹੋ ਗਈ ਹੈ। ਜਿਸ ਮਗਰੋਂ ਜਦੋ ਉਹ ਦੂਜਾ ਆਟੋ ਲੈਣ ਲੱਗਾ ਤਾ ਉਸ ਨੇ ਦੇਖਿਆ ਕਿ ਉਸ ਦੀ ਜੇਬ ਵਿੱਚ ਪਰਸ ਗਾਇਬ ਹੈ। ਆਟੋ ਵਾਲਾ ਵੀ ਉਥੋਂ ਫਰਾਰ ਹੋ ਗਿਆ ਸੀ।