ਮਾਰੂਤੀ ਸੁਜ਼ੂਕੀ ਨੇ ਆਲਟੋ ਕੇ10 ਹੈਚਬੈਕ ਲਈ ਰੀਕਾਲ ਜਾਰੀ ਕੀਤੀ ਹੈ। ਕਾਰ ਦੇ ਸਟੀਅਰਿੰਗ ਗਿਅਰਬਾਕਸ ਅਸੈਂਬਲੀ ਵਿੱਚ ਇੱਕ ਖਰਾਬੀ ਪਾਈ ਗਈ ਹੈ। ਕੰਪਨੀ ਨੇ ਗਾਹਕਾਂ ਨੂੰ ਨੁਕਸਦਾਰ ਪਾਰਟ ਬਦਲੇ ਬਿਨਾਂ ਆਲਟੋ ਕੇ10 ਨਾ ਚਲਾਉਣ ਦੀ ਸਲਾਹ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਆਲਟੋ ਕੇ 10 ਦੇ ਕੁੱਲ 2555 ਮਾਡਲਾਂ ‘ਚ ਨੁਕਸ ਪਾਏ ਗਏ ਹਨ, ਜਿਸ ਲਈ ਰੀਕਾਲ ਜਾਰੀ ਕੀਤਾ ਗਿਆ ਹੈ।
ਜਿਨ੍ਹਾਂ ਗਾਹਕਾਂ ਕੋਲ ਮਾਰੂਤੀ ਆਲਟੋ ਕੇ 10 ਹੈ ਅਤੇ ਇਸ ਕਿਸਮ ਦੀ ਖਰਾਬੀ ਹੈ, ਉਹ ਮਾਰੂਤੀ ਸੁਜ਼ੂਕੀ ਦੀ ਅਧਿਕਾਰਤ ਡੀਲਰਸ਼ਿਪ ‘ਤੇ ਆਪਣੀ ਕਾਰ ਦੀ ਜਾਂਚ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਉਹ ਨਜ਼ਦੀਕੀ MSI ਸੇਵਾ ਕੇਂਦਰ ‘ਤੇ ਵੀ ਜਾ ਸਕਦੇ ਹਨ। ਕੰਪਨੀ ਨੁਕਸਦਾਰ ਪਾਰਟਸ ਨੂੰ ਬਦਲੇਗੀ ਅਤੇ ਬਦਲੇ ‘ਚ ਗਾਹਕਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ। ਹਾਲਾਂਕਿ, ਮਾਰੂਤੀ ਸੁਜ਼ੂਕੀ ਦੁਆਰਾ ਨੁਕਸਦਾਰ ਪਾਏ ਗਏ ਯੂਨਿਟਾਂ ਦੇ ਨਿਰਮਾਣ ਦੀ ਮਿਤੀ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਮਾਰੂਤੀ ਆਲਟੋ K10 ਦੇ ਸਪੈਸੀਫਿਕੇਸ਼ਨਸ
ਇਸ ਛੋਟੀ ਕਾਰ ਵਿੱਚ 998cc, 1.0 ਲੀਟਰ, 3-ਸਿਲੰਡਰ ਡਿਊਲਜੈੱਟ ਇੰਜਣ ਹੈ, ਜੋ 66.62PS ਦੀ ਪਾਵਰ ਅਤੇ 89Nm ਦਾ ਟਾਰਕ ਜਨਰੇਟ ਕਰਦਾ ਹੈ। ਇਹੀ ਇੰਜਣ ਮਾਰੂਤੀ ਸੁਜ਼ੂਕੀ ਸੇਲੇਰੀਓ ‘ਚ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਹ ਕਾਰ CNG ਆਪਸ਼ਨ ‘ਚ ਵੀ ਆਉਂਦੀ ਹੈ।
ਮਾਰੂਤੀ ਸੁਜ਼ੂਕੀ ਆਲਟੋ K10 ਚਾਰ ਵੇਰੀਐਂਟਸ – Std, LXi, VXi, ਅਤੇ VXi ਪਲੱਸ, ਸੱਤ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੈ – ਮੈਟਲਿਕ ਸਿਜ਼ਲਿੰਗ ਰੈੱਡ, ਮੈਟਲਿਕ ਸਿਲਕੀ ਸਿਲਵਰ, ਮੈਟਲਿਕ ਗ੍ਰੇਨਾਈਟ ਗ੍ਰੇ, ਸਪੀਡੀ ਬਲੂ, ਪਰਲ ਮਿਡਨਾਈਟ ਬਲੈਕ, ਸਾਲਿਡ ਵ੍ਹਾਈਟ ਅਤੇ ਪ੍ਰੀਮੀਅਮ ਅਰਥ ਗੋਲਡ। ਇਸ ਦਾ ਪੈਟਰੋਲ ਮਾਡਲ 24.90 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇ ਸਕਦਾ ਹੈ ਅਤੇ CNG ਮਾਡਲ 33.85 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਦੀ ਮਾਈਲੇਜ ਦੇ ਸਕਦਾ ਹੈ।
ਆਲਟੋ K10 ਵਿੱਚ 7-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ, ਕੀ-ਲੈੱਸ ਐਂਟਰੀ, ਮੈਨੂਅਲੀ ਐਡਜਸਟੇਬਲ ORVM, ਡਿਊਲ ਫਰੰਟ ਏਅਰਬੈਗ ਵਰਗੀਆਂ ਵਿਸ਼ੇਸ਼ਤਾਵਾਂ ਹਨ।
ਮਾਰੂਤੀ ਆਲਟੋ K10 ਦੀ ਕੀਮਤ
ਮਾਰੂਤੀ ਆਲਟੋ K10 ਇਸ ਸਮੇਂ ਕੰਪਨੀ ਦੀ ਸਭ ਤੋਂ ਸਸਤੀ ਕਾਰ ਹੈ। ਇਸ ਦੀ ਕੀਮਤ 3.99 ਤੋਂ 5.96 ਲੱਖ ਰੁਪਏ ਦੇ ਵਿਚਕਾਰ ਹੈ, ਜੋ ਕਿ ਐਕਸ-ਸ਼ੋਰੂਮ ਹੈ। ਭਾਰਤੀ ਬਾਜ਼ਾਰ ‘ਚ ਇਸ ਦਾ ਮੁਕਾਬਲਾ Renault Kwid ਅਤੇ ਆਪਣੀ ਕੰਪਨੀ ਦੀ ਕਾਰ Maruti S-Presso ਨਾਲ ਹੈ।