ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਗੁਰਦੁਆਰਾ ਖੁਰਾਲਗੜ੍ਹ ਵਿਚ ਸੂਬਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਪੂਰੀ ਕੈਬਨਿਟ ਮੌਜੂਦ ਰਹੀ। ਇਸ ਮੌਕੇ ਸੀਐੱਮ ਨੇ ਕਿਹਾ ਕਿ ਡੇਰਾ ਬੱਲਾਂ ਨੇੜੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਐਨ ਕੇਂਦਰ ਬਣਾਇਆ ਜਾਵੇਗਾ ਤੇ 11 ਏਕੜ ਜ਼ਮੀਨ ‘ਤੇ ਇਹ ਅਧਿਐਨ ਕੇਂਦਰ ਬਣੇਗਾ।




