ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਨੂੰ ਦੱਖਣੀ ਪੱਛਮੀ ਮਾਨਸੂਨ ਨੇ ਆਪਣੀ ਲਪੇਟ ‘ਚ ਲੈ ਲਿਆ ਹੈ। ਜਿਸ ਨਾਲ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਆਉਣ ਨਾਲ ਸੁੱਕੀਆਂ ਨਦੀਆਂ ਤੇ ਨਾਲਿਆ ਵਿੱਚ ਹੜ੍ਹ ਆ ਗਿਆ। ਜਿਸ ਨੇ ਚਾਰੇ ਪਾਸੇ ਤਬਾਹੀ ਮਚਾ ਦਿੱਤੀ। ਨਦੀਆਂ-ਨਾਲਿਆਂ ਵਿਚ ਅਚਾਨਕ ਹੜ੍ਹ ਆ ਜਾਣ ਨਾਲ ਲੋਕਾਂ ਦੀ ਜਾਨ ਖਤਰੇ ਵਿਚ ਗਈ ਹੈ।
ਦਸ ਦੇਈਏ ਕਿ ਇਹ ਘਟਨਾ ਹਰਿਦੁਆਰ ਦੇ ਖੜਖੜੀ ਸ਼ਮਸ਼ਾਨਘਾਟ ‘ਚ ਵਾਪਰੀ, ਜਿੱਥੇ ਅਕਸਰ ਲੋਕ ਆਪਣੇ ਵਾਹਨ ਪਾਰਕ ਕਰਦੇ ਹਨ। ਜਦੋਂ ਇੱਕ ਬਰਸਾਤੀ ਸੁੱਕੀ ਨਦੀ ਅਚਾਨਕ ਪਾਣੀ ਨਾਲ ਭਰ ਗਈ ਅਤੇ ਉੱਥੇ ਖੜ੍ਹੀਆਂ ਕਈ ਕਾਰਾਂ ਖਿਡੌਣਿਆਂ ਵਾਂਗ ਤੈਰਨ ਲੱਗੀਆਂ। ਇਸ ਘਟਨਾ ਦੀ ਵੀਡੀਓ ਹੁਣ ਵਾਇਰਲ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਹਰਿਦੁਆਰ ਦੇ ਖੜਖੜੀ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਵਿੱਚ ਅੱਠ ਕਾਰਾਂ ਪਾਣੀ ਵਿੱਚ ਵਹਿ ਗਈਆਂ। ਇੱਕ ਬਰਸਾਤੀ ਸੁੱਕੀ ਨਦੀ ਵਿੱਚ ਅਚਾਨਕ ਪਾਣੀ ਆਉਣ ਕਾਰਨ ਕਾਰਾਂ ਤੈਰਦੀਆਂ ਨਜ਼ਰ ਆਈਆਂ। ਇਹ ਘਟਨਾ ਹਰਿ ਕੀ ਪਉੜੀ ਨੇੜੇ ਵਾਪਰੀ।
ਜਾਣਕਾਰੀ ਮੁਤਾਬਕ ਮੌਸਮ ਵਿਭਾਗ ਨੇ ਪਹਿਲਾਂ ਹੀ ਇੱਥੇ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਸੀ। ਇਹ ਕਾਰਾਂ ਭਾਰੀ ਮੀਂਹ ਤੋਂ ਬਾਅਦ ਪਾਣੀ ਵਿੱਚ ਰੁੜ੍ਹ ਗਈਆਂ।
ਇਹ ਘਟਨਾ ਹਰਿਦੁਆਰ ਦੇ ਖੜਖੜੀ ਸ਼ਮਸ਼ਾਨਘਾਟ ‘ਚ ਵਾਪਰੀ, ਜਿੱਥੇ ਅਕਸਰ ਲੋਕ ਆਪਣੇ ਵਾਹਨ ਪਾਰਕ ਕਰਦੇ ਹਨ। ਕਈ ਵਾਰ ਪ੍ਰਸ਼ਾਸਨ ਨੇ ਲੋਕਾਂ ਨੂੰ ਚੇਤਾਵਨੀ ਦੇ ਕੇ ਇੱਥੇ ਵਾਹਨ ਪਾਰਕ ਕਰਨ ਤੋਂ ਵੀ ਵਰਜਿਆ ਹੈ। ਇਸ ਬਰਸਾਤੀ ਨਦੀ ਵਿੱਚ ਪਾਣੀ ਪਹਾੜੀ ਪਾਸਿਓਂ ਤੇਜ਼ ਵਹਾਅ ਨਾਲ ਆਉਂਦਾ ਹੈ ਅਤੇ ਉੱਥੇ ਖੜ੍ਹੇ ਵਾਹਨਾਂ ਨੂੰ ਰੁੜ ਕੇ ਲੈ ਗਿਆ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਵਾਪਰ ਚੁੱਕੀਆਂ ਹਨ।