ਮਹਾਰਾਸ਼ਟਰ ਵਿੱਚ ਤਿੰਨ ਮਹੀਨਿਆਂ ਦੇ ਅੰਦਰ 700 ਤੋਂ ਵੱਧ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇਹ ਜਾਣਕਾਰੀ ਖੁਦ ਸੂਬਾ ਸਰਕਾਰ ਨੇ ਦਿੱਤੀ ਹੈ। ਮਹਾਰਾਸ਼ਟਰ ਸਰਕਾਰ ਨੇ ਵਿਧਾਨ ਸਭਾ ਵਿੱਚ ਕਿਹਾ ਹੈ ਕਿ ਜਨਵਰੀ ਤੋਂ ਮਾਰਚ 2025 ਦੇ ਵਿਚਕਾਰ, ਰਾਜ ਵਿੱਚ 767 ਕਿਸਾਨਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਮਾਮਲੇ ਵਿਦਰਭ ਖੇਤਰ ਤੋਂ ਸਾਹਮਣੇ ਆਏ ਹਨ।
ਇਸ ਸਮੱਸਿਆ ’ਤੇ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਟਵੀਟ ਕਰਕੇ ਲਿਖਿਆ ਹੈ ਕਿ ‘‘ਮਹਾਰਾਸ਼ਟਰ ’ਚ 3 ਮਹੀਨਿਆਂ ’ਚ 767 ਕਿਸਾਨਾਂ ਨੇ ਕੀਤੀ ਖੁਦਕੁਸ਼ੀ, ਹਰ ਰੋਜ਼ 8 ਮੌਤਾਂ ਹੋ ਰਹੀਆਂ ਹਨ। ਸਿਰਫ਼ 376 ਪਰਿਵਾਰਾਂ ਨੂੰ ਸਰਕਾਰੀ ਮਦਦ ਮਿਲੀ, ਬਾਕੀਆਂ ਨੂੰ ਮੌਤ ਤੋਂ ਬਾਅਦ ਵੀ ਧੋਖਾ ਦਿੱਤਾ ਗਿਆ। ਜਿਨ੍ਹਾਂ ਨੇ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਉਨ੍ਹਾਂ ਨੇ ਕਿਸਾਨਾਂ ਨੂੰ ਅੱਧਾ ਵੀ ਜ਼ਿੰਦਾ ਨਹੀਂ ਛੱਡਿਆ। ਇਹ ਖੁਦਕੁਸ਼ੀ ਨਹੀਂ ਹੈ, ਇਹ ਸਿਸਟਮ ਦੁਆਰਾ ਕੀਤਾ ਗਿਆ ਇੱਕ ਸੰਗਠਿਤ ਕਤਲ ਹੈ।’’