ਮਹਾਦੇਵ ਬੈਟਿੰਗ ਐਪ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਮੇਡੀਅਨ ਕਪਿਲ ਸ਼ਰਮਾ ਅਤੇ ਫਿਲਮ ਅਦਾਕਾਰਾ ਹੁਮਾ ਕੁਰੈਸ਼ੀ ਨੂੰ ਵੀ ਸੰਮਨ ਜਾਰੀ ਕੀਤਾ ਹੈ। ਟੀਵੀ ਅਦਾਕਾਰਾ ਹਿਨਾ ਖਾਨ ਨੂੰ ਵੀ ਸੰਮਨ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਦਾਕਾਰ ਰਣਬੀਰ ਕਪੂਰ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੇ ਮਹਾਦੇਵ ਐਪ ਚਲਾਉਣ ਵਾਲੇ ਵਿਅਕਤੀ ਦੇ ਵਿਆਹ ‘ਚ ਸ਼ਿਰਕਤ ਕੀਤੀ ਸੀ ਅਤੇ ਭੁਗਤਾਨ ਲਈ ਹਵਾਲਾ ਵਰਤਿਆ ਗਿਆ ਸੀ।
ਈਡੀ ਦੇ ਰਾਡਾਰ ‘ਤੇ 17 ਫਿਲਮੀ ਕਲਾਕਾਰ ਹਨ, ਜਿਨ੍ਹਾਂ ਨੂੰ ਇਸ ਮਾਮਲੇ ‘ਚ ਸੰਮਨ ਜਾਰੀ ਕਰਕੇ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਕਾਮੇਡੀਅਨ ਕਪਿਲ ਸ਼ਰਮਾ ਨੇ ਪਿਛਲੇ ਸਾਲ ਕੰਪਨੀ ਦੀ ਕਾਮਯਾਬੀ ਪਾਰਟੀ ‘ਚ ਸ਼ਿਰਕਤ ਕੀਤੀ ਸੀ। ਇਸ ਲਈ ਉਸ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਕੰਪਨੀ ਦੀ ਕਾਮਯਾਬੀ ਪਾਰਟੀ ‘ਚ ਹਿੱਸਾ ਲੈਣ ਵਾਲੇ ਲਗਭਗ 8 ਲੋਕ ਅਤੇ ਐਪ ਨੂੰ ਪ੍ਰਮੋਟ ਕਰਨ ਵਾਲੇ ਲਗਭਗ 15 ਐਕਟਰ ਈਡੀ ਦੇ ਰਡਾਰ ‘ਤੇ ਹਨ।
ਅਦਾਕਾਰ ਰਣਬੀਰ ਕਪੂਰ ਨੇ ਈਡੀ ਸਾਹਮਣੇ ਪੇਸ਼ ਹੋਣ ਲਈ ਦੋ ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਈਡੀ ਨੇ ਅਭਿਨੇਤਾ ਨੂੰ 6 ਅਕਤੂਬਰ ਨੂੰ ਰਾਏਪੁਰ ਦਫ਼ਤਰ ਵਿੱਚ ਪੁੱਛਗਿੱਛ ਲਈ ਬੁਲਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਕੰਪਨੀ ਦੇ ਪ੍ਰਮੋਟਰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਹਨ। ਉਹ ਇਸ ਕੰਪਨੀ ਨੂੰ ਦੁਬਈ ਤੋਂ ਚਲਾ ਰਿਹਾ ਹੈ।