ਮਹਾਂਕੁੰਭ ਮੇਲੇ 2025 ਵਿੱਚ ਬਹੁਤ ਸਾਰੇ ਅਜਿਹੇ ਸੰਤ ਅਤੇ ਰਿਸ਼ੀ ਆਏ ਹਨ, ਜੋ ਸ਼ਰਧਾਲੂਆਂ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਹਨ। ਵੱਡੀਆਂ ਵੱਡੀਆਂ ਡਿਗਰੀਆਂ ਕਰਕੇ ਵੱਡੀਆਂ ਵੱਡੀਆਂ ਨੌਕਰੀਆਂ ਛੱਡ ਕੇ ਸਾਧ ਬਣੇ ਅਜਿਹੇ ਬੜੇ ਚੇਹਰੇ ਕੁੰਭ ਦੇ ਇਸ ਮੇਲੇ ਵਿਚ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਬਾਬੇ ਅਤੇ ਮਹਾਤਮਾ ਆਪਣੇ ਵਿਲੱਖਣ ਗਿਆਨ ਅਤੇ ਸਾਧਨਾ ਨਾਲ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਹਨ, ਪਰ ਇਸ ਮਹਾਂਕੁੰਭ ਵਿੱਚ, ਇੱਕ ਬਾਬਾ ਦੇ ਵਿਲੱਖਣ ਸ਼ੌਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਬਾਬਾ ਜੂਨਾ ਅਖਾੜੇ ਦੇ ਬਾਬਾ ਜੋਗੀ ਦਾਸ ਹਨ, ਜਿਨ੍ਹਾਂ ਨੂੰ ਮਹਾਂਕੁੰਭ ਦੌਰਾਨ “ਚਾਏ ਵਾਲੇ ਬਾਬਾ” ਵਜੋਂ ਜਾਣਿਆ ਜਾਂਦਾ ਹੈ। ਬਾਬਾ ਜੋਗੀ ਦਾਸ ਪਿਛਲੇ 12 ਸਾਲਾਂ ਤੋਂ ਸਿਰਫ਼ ਚਾਹ ਪੀ ਰਹੇ ਹਨ ਅਤੇ ਉਹ ਕਹਿੰਦੇ ਹਨ ਕਿ ਇਹੀ ਉਨ੍ਹਾਂ ਦੀ ਸਿਹਤ ਅਤੇ ਊਰਜਾ ਦਾ ਰਾਜ਼ ਹੈ।
ਉਨ੍ਹਾਂ ਦਾਅਵਾ ਕਰਦੇ ਹਨ ਕਿ ਚਾਹ ਨਾ ਸਿਰਫ਼ ਉਨ੍ਹਾਂ ਦੇ ਸਰੀਰ ਨੂੰ ਤੰਦਰੁਸਤ ਰੱਖਦੀ ਹੈ, ਸਗੋਂ ਓਹਨਾ ਦੀ ਮਾਨਸਿਕ ਸਥਿਤੀ ਵੀ ਬਹੁਤ ਬਿਹਤਰ ਰਹਿੰਦੀ ਹੈ। ਬਾਬਾ ਦਿਨ ਭਰ ਵਿੱਚ ਲਗਭਗ 10 ਲੀਟਰ ਚਾਹ ਪੀਂਦੇ ਹਨ।