ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਦੇ ਨਾਮ ‘ਤੇ ਸੜਕ ਬਣੇਗੀ ਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸੜਕ ਦਾ ਉਦਘਾਟਨ 10 ਨਵੰਬਰ ਨੂੰ ਦਾਣਾ ਮੰਡੀ, ਚੱਬੇਵਾਲ ਵਿਖੇ ਹੋਵੇਗਾ।
ਸਮਾਰੋਹ CM ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਸਮਾਰੋਹ ਸਮਾਗਮ ਵਿਚ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਇਕ ਡਾ. ਇਸ਼ਾਂਕ ਕੁਮਾਰ ਖਾਸ ਤੌਰ ‘ਤੇ ਹਾਜ਼ਰੀਨ ਹੋਣਗੇ।
ਦੱਸ ਦੇਈਏ ਕਿ ਡਾ. ਸਤਿੰਦਰ ਸਰਤਾਜ ਨੂੰ ਇਕ ਵਿਦਵਾਨ ਤੇ ਸੂਝਵਾਨ ਕਲਾਕਾਰ ਵਜੋਂ ਇਸ ਸਨਮਾਨ ਨਾਲ ਨਿਵਾਜਿਆ ਜਾ ਰਿਹਾ ਹੈ ਜਿਨ੍ਹਾਂ ਦੀ ਜੀਵਨ ਸ਼ੈਲੀ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕਰਦੀ ਹੈ।




