Saturday, April 11, 2026
spot_img

ਮਥੁਰਾ ਕਿਸ਼ਤੀ ਹਾਦਸਾ : ਜਗਰਾਉਂ ਰਹਿੰਦੇ ਮਾਸੀ-ਮਾਸੜ ਨਾਲ ਵ੍ਰਿੰਦਾਵਨ ਗਿਆ ਪੰਕਜ ਮਲਹੋਤਰਾ ਲਾਪਤਾ

Must read

ਮਥੁਰਾ ਵਿਖੇ ਬੀਤੇ ਦਿਨ ਹੋਏ ਕਿਸ਼ਤੀ ਹਾਦਸੇ ਦੌਰਾਨ ਜਿੱਥੇ 11 ਦੇ ਕਰੀਬ ਸ਼ਰਧਾਲੂਆਂ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ ਹੁਣ ਸਾਹਮਣੇ ਆ ਰਿਹਾ ਕਿ ਇਸ ਦੇ ਵਿੱਚ ਜਲਾਲਾਬਾਦ ਦਾ ਪੰਕਜ ਮਲਹੋਤਰਾ ਵੀ ਸਵਾਰ ਸੀ ਪੰਕਜ ਮਲਹੋਤਰਾ ਜੋ ਜਗਰਾਉਂ ਵਿਚ ਰਹਿੰਦੇ ਆਪਣੇ ਮਾਸੀ ਮਾਸੜ ਦੇ ਨਾਲ ਮਥੁਰਾ ਘੁਮਣ ਗਿਆ ਹੋਇਆ ਸੀ।

ਪੰਕਜ ਪ੍ਰਾਈਵੇਟ ਜੌਬ ਕਰਦਾ ਹੈ ਵਿਆਹੁਤਾ ਹੈ ਤੇ ਉਸਦੇ ਦੋ ਬੱਚੇ ਵੀ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੰਕਜ ਘਰ ਦੇ ਵਿੱਚ ਇਕਲੌਤਾ ਕਮਾਉਣ ਵਾਲਾ ਸੀ ਉਸਦੀਆਂ ਦੋ ਛੋਟੀਆਂ ਭੈਣਾਂ ਵੀ ਹਨ ਤੇ ਘਰ ਦਾ ਸਾਰਾ ਖਰਚਾ ਪੰਕਜ ਨੇ ਹੀ ਚੁੱਕਿਆ ਹੋਇਆ ਸੀ। ਘਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਪਰਿਵਾਰ ਦਾ ਕਹਿਣਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕੀ ਕਰਨ

ਹਾਲਾਂਕਿ ਦੱਸ ਦਈਏ ਕਿ ਪੰਕਜ ਆਪਣੇ ਮਾਸੀ ਮਾਸੜ ਦੇ ਨਾਲ ਮਥੁਰਾ ਗਿਆ ਹੋਇਆ ਸੀ ਅਤੇ ਉਸ ਦੇ ਮਾਸੀ ਮਾਸੜ ਦੀ ਡੈਡ ਬੋਡੀ ਮਿਲ ਚੁੱਕੀ ਹੈ। ਜਦ ਕਿ ਪੰਕਜ ਅਜੇ ਵੀ ਲਾਪਤਾ ਹੈ। ਪਰਿਵਾਰ ਲਗਾਤਾਰ ਉਸ ਦੀ ਭਾਲ ਕਰ ਰਿਹਾ ਹੈ। ਪਰਿਵਾਰ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਕਿ ਜਲਦ ਹੀ ਉਨ੍ਹਾਂ ਦੇ ਪੁੱਤ ਦਾ ਪਤਾ ਲੱਗ ਜਾਵੇ।

ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਵ੍ਰਿੰਦਾਵਨ ਵੱਡਾ ਹਾਦਸਾ ਵਾਪਰ ਗਿਆ। ਉਥੇ ਸ਼ਿੰਗਾਰ ਘਾਟ ਨੇੜੇ ਇਕ ਸਟੀਮਰ ਪਲਟਣ ਮਗਰੋਂ ਕਈ ਸ਼ਰਧਾਲੂ ਲਾਪਤਾ ਹੋ ਗਏ। ਸਟੀਮਰ ਵਿਚ ਲਗਭਗ 30 ਸ਼ਰਧਾਲੂ ਸਵਾਰ ਸਨ ਜਿਨ੍ਹਾਂ ਵਿਚੋਂ 10 ਡੁੱਬ ਗਏ ਜਦੋਂ ਕਿ 15 ਨੂੰ ਬਚਾ ਲਿਆ ਗਿਆ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਜਗਰਾਓਂ ਤੋਂ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਆਏ ਸਨ। ਪੰਜਾਬ ਦੇ 9 ਲੋਕ ਇਸ ਹਾਦਸੇ ਵਿਚ ਹੁਣ ਤੱਕ ਮਾਰੇ ਜਾ ਚੁੱਕੇ ਹਨ ਜੋ ਕਿ ਲੁਧਿਆਣਾ, ਮੋਗਾ ਤੇ ਜਗਰਾਓਂ ਦੇ ਵਸਨੀਕ ਦੱਸੇ ਜਾ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article