Monday, December 23, 2024
spot_img

ਮਜ਼ਦੂਰ ਤੋਂ ਮੋਬਾਇਲ ਖੋਹ ਭੱਜ ਰਹੇ ਸੀ ਲੁਟੇਰੇ, ਫੇਰ ਦੇਖੋ ਕਿੰਝ ਰੱਬ ਨੇ ਸੁਣੀ ਗਰੀਬ ਦੀ ਆਵਾਜ਼

Must read

ਲੁਧਿਆਣਾ, 8 ਸਤੰਬਰ : ਬੀਤੀ ਰਾਤ ਸ਼ਹਿਰ ਦੇ ਤਾਜਪੁਰ ਰੋਡ ‘ਤੇ ਅੰਮ੍ਰਿਤ ਧਰਮ ਕੰਡਾ ਦੇ ਨਜਦੀਕ ਫੈਕਟਰੀ ਤੋਂ ਛੁੱਟੀ ਕਰਕੇ ਘਰ ਪਰਤ ਰਹੇ ਮਜ਼ਦੂਰ ਤੋਂ ਬਾਈਕ ਸਵਾਰ ਦੋ ਲੁਟੇਰਿਆਂ ਨੇ ਮੋਬਾਈਲ ਫੋਨ ਖੋਹ ਲਿਆ। ਮਜ਼ਦੂਰ ਨੇ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦੀ ਬਾਈਕ ਨੂੰ ਪਿੱਛੇ ਤੋਂ ਫੜ ਲਿਆ। ਜਿਸ ਕਾਰਨ ਲੁਟੇਰੇ ਉਸ ਨੂੰ ਕਰੀਬ ਡੇਢ ਕਿਲੋਮੀਟਰ ਤੱਕ ਖਿੱਚ ਕੇ ਲੈ ਗਏ। ਮਜ਼ਦੂਰ ਨੇ ਰਸਤੇ ‘ਚ ਕਾਫੀ ਰੌਲਾ ਪਾਇਆ ਪਰ ਕਿਸੇ ਨੇ ਉਸ ਦੀ ਮਦਦ ਨਾ ਕੀਤੀ ਤਾਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ‘ਤੇ ਜਾ ਕੇ ਲੁਟੇਰੇ ਦੀ ਬਾਈਕ ਸਪੀਡ ਬਰੇਕਰ ਨਾਲ ਟਕਰਾ ਗਈ। ਬਾਈਕ ਸਵਾਰ ਲੁਟੇਰੇ ਅੱਗੇ ਜਾ ਕੇ ਕਾਰ ਨਾਲ ਟਕਰਾ ਗਏ ਅਤੇ ਜ਼ਮੀਨ ‘ਤੇ ਡਿੱਗ ਕੇ ਜ਼ਖਮੀ ਹੋ ਗਿਆ। ਰਾਹਗੀਰਾਂ ਨੇ ਦੋਵਾਂ ਨੌਜਵਾਨਾਂ ਨੂੰ ਫੜ ਕੇ ਥਾਣਾ ਡਵੀਜ਼ਨ 7 ਦੇ ਹਵਾਲੇ ਕਰ ਦਿੱਤਾ। ਪੁਲੀਸ ਜ਼ਖਮੀ ਪੀੜਤ ਦੇ ਬਿਆਨ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article