ਪਿਛਲੇ ਦਿਨੀਂ ਜਲੰਧਰ ’ਚ ਦਿੱਲੀ ਤੋਂ ਆਈ ਨਿਧੀ ਨਾਮਕ ਕੁੜੀ ਨੇ ਪੁਲਿਸ ਥਾਣੇ ਬਾਹਰ ਪ੍ਰਦਰਸ਼ਨ ਕਰਦਿਆਂ ਇੱਕ ਨੌਜਵਾਨ ‘ਤੇ ਸ਼ਰੀਰਕ ਸੋਸ਼ਣ ਅਤੇ ਲੱਖਾਂ ਰੁਪਏ ਦੀ ਠੱਗੀ ਦੇ ਇਲਜ਼ਾਮ ਲਗਾਏ ਹਨ।
ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਕਾਰਵਾਈ ਕਰਦਿਆਂ ਆਈ. ਪੀ. ਸੀ. ਦੀ ਧਾਰਾ 376, 420 ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਿਧੀ ਨੇ ਉਸ ਦੌਰਾਨ ਪੁਲਿਸ ਨੂੰ ਕੁੱਟਮਾਰ ਕਰਨ ਦੀ CCTV ਫੁਟੇਜ਼ ਅਤੇ ਬੈਂਕ ਅਕਾਊਂਟ ਦੀ ਜਾਣਕਾਰੀ ਵੀ ਦਿੱਤੀ ਹੈ।