ਅੱਜ ਸਵੇਰੇ ਤੇਜ਼ ਭੂਚਾਲ ਕਾਰਨ ਦਿੱਲੀ-ਐਨਸੀਆਰ ਦੀ ਜ਼ਮੀਨ ਕੰਬ ਗਈ। ਭੂਚਾਲ ਦੀ ਤੀਬਰਤਾ 4.0 ਸੀ ਪਰ ਝਟਕਾ ਜ਼ਬਰਦਸਤ ਸੀ। ਇਸ ਦਾ ਕੇਂਦਰ ਦਿੱਲੀ ਸੀ ਅਤੇ ਇਸ ਦੀ ਡੂੰਘਾਈ ਸਿਰਫ਼ 5 ਕਿਲੋਮੀਟਰ ਸੀ। ਭੂਚਾਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਪੀਐਮ ਮੋਦੀ ਨੇ ਲੋਕਾਂ ਨੂੰ ਸੰਭਾਵਿਤ ਝਟਕਿਆਂ ਤੋਂ ਸੁਚੇਤ, ਸ਼ਾਂਤ ਅਤੇ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ।
ਦਿੱਲੀ-ਐਨਸੀਆਰ ਵਿੱਚ ਸਵੇਰੇ 5.36 ਵਜੇ ਭੂਚਾਲ ਆਇਆ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਲੋਕਾਂ ਦੇ ਬੈੱਡ ਤੱਕ ਵੀ ਹਿੱਲ ਗਏ। ਖਿੜਕੀਆਂ ਹਿੱਲਣ ਲੱਗ ਪਈਆਂ। ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ। ਉੱਚੀਆਂ ਇਮਾਰਤਾਂ ਵਿੱਚ ਰਹਿਣ ਵਾਲੇ ਲੋਕ ਤੁਰੰਤ ਆਪਣੇ ਘਰਾਂ ਤੋਂ ਹੇਠਾਂ ਆ ਗਏ। ਭੂਚਾਲ ਦੀ ਸੰਭਾਵਨਾ ਨੂੰ ਦੇਖਦੇ ਹੋਏ ਦਿੱਲੀ-ਐੱਨਸੀਆਰ ਨੂੰ ਜ਼ੋਨ-4 ‘ਚ ਰੱਖਿਆ ਗਿਆ ਹੈ, ਜੋ ਦੂਜਾ ਸਭ ਤੋਂ ਸੰਵੇਦਨਸ਼ੀਲ ਖੇਤਰ ਹੈ।