Friday, November 22, 2024
spot_img

ਭਾਰਤ ‘ਚ ਸੋਨੇ ਤੋਂ ਵੀ ਮਹਿੰਗਾ ਵਿੱਕਦਾ ਹੈ ਇਹ ਅਨੋਖਾ ਖੀਰਾ ! ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ

Must read

ਦੁਨੀਆ ‘ਚ ਵੱਖ-ਵੱਖ ਤਰ੍ਹਾਂ ਦੇ ਫਲ ਹਨ ਜੋ ਬਹੁਤ ਹੀ ਸਿਹਤਮੰਦ ਹਨ। ਆਮ ਤੌਰ ‘ਤੇ ਇਨ੍ਹਾਂ ਫਲਾਂ ਦੀ ਕੀਮਤ 500 ਤੋਂ 800 ਰੁਪਏ ਤੱਕ ਹੁੰਦੀ ਹੈ ਪਰ ਆਮ ਲੋਕਾਂ ਨੂੰ ਇਹ ਫਲ ਮਹਿੰਗੇ ਲੱਗਦੇ ਹਨ। ਦੁਨੀਆਂ ਵਿੱਚ ਕਈ ਤਰ੍ਹਾਂ ਦੇ ਫਲ ਅਤੇ ਸਬਜ਼ੀਆਂ ਪਾਈਆਂ ਜਾਂਦੀਆਂ ਹਨ। ਲੋਕ ਖੁਦ ਨੂੰ ਫਿੱਟ ਰੱਖਣ ਲਈ ਕਈ ਤਰ੍ਹਾਂ ਦੇ ਫਲਾਂ ਦਾ ਸੇਵਨ ਕਰਦੇ ਹਨ। ਇਨ੍ਹਾਂ ਫਲਾਂ ‘ਚ ਖੀਰਾ ਵੀ ਸ਼ਾਮਲ ਹੈ, ਜੋ ਕਿ ਖਰਚੇ ‘ਚ ਵੀ ਘੱਟ ਹੈ ਅਤੇ ਸਿਹਤਮੰਦ ਵੀ। ਪਰ ਭਾਰਤ ਵਿੱਚ ਇੱਕ ਅਜਿਹਾ ਅਨੋਖਾ ਖੀਰਾ ਉਪਲਬਧ ਹੈ, ਜਿਸ ਦੀ ਕੀਮਤ ਜਾਣ ਕੇ ਤੁਹਾਡਾ ਹੋਸ਼ ਉੱਡ ਜਾਵੇਗਾ।

ਭਾਰਤ ਵਿੱਚ ਉਪਲਬਧ ਸਮੁੰਦਰੀ ਖੀਰੇ ਦੀ ਕੀਮਤ ਲੱਖਾਂ ਵਿੱਚ ਹੈ। ਇਸ ਨੂੰ ਖਰੀਦਣਾ ਭੁੱਲ ਜਾਓ, ਆਮ ਆਦਮੀ ਇਸ ਦਾ ਸੁਪਨਾ ਵੀ ਨਹੀਂ ਦੇਖ ਸਕਦਾ। ਆਓ ਜਾਣਦੇ ਹਾਂ ਭਾਰਤ ਵਿੱਚ ਉਪਲਬਧ ਇਸ ਅਨੋਖੇ ਖੀਰੇ ਅਤੇ ਇਸਦੀ ਕੀਮਤ ਬਾਰੇ। ਆਖ਼ਰ ਇਸ ਖੀਰੇ ‘ਚ ਅਜਿਹਾ ਕੀ ਹੈ ਕਿ ਇਹ ਇੰਨੀ ਜ਼ਿਆਦਾ ਕੀਮਤ ‘ਤੇ ਵਿਕ ਰਿਹਾ ਹੈ? ਭਾਰਤ ਦੇ ਸਮੁੰਦਰੀ ਖੇਤਰਾਂ ਵਿੱਚ ਇਸ ਵਿਲੱਖਣ ਖੀਰੇ ਦੀ ਵੱਡੇ ਪੱਧਰ ‘ਤੇ ਤਸਕਰੀ ਕੀਤੀ ਜਾਂਦੀ ਹੈ। ਤਾਮਿਲਨਾਡੂ ‘ਚ ਸਮੁੰਦਰੀ ਖੀਰੇ ਦੀ ਤਸਕਰੀ ਜ਼ੋਰਾਂ ‘ਤੇ ਹੈ। ਦੱਖਣੀ ਭਾਰਤ ਅਤੇ ਸ਼੍ਰੀਲੰਕਾ ਵਿੱਚ ਸਮੁੰਦਰੀ ਖੀਰੇ ਦੀ ਵੱਡੇ ਪੱਧਰ ‘ਤੇ ਤਸਕਰੀ ਕੀਤੀ ਜਾਂਦੀ ਹੈ।

ਇਸ ਦਾ ਨਾਮ ਸੁਣ ਕੇ ਤੁਸੀਂ ਸੋਚ ਰਹੇ ਹੋਵੋਗੇ ਕਿ ਇਹ ਸਮੁੰਦਰੀ ਸਬਜ਼ੀ ਹੈ, ਪਰ ਅਜਿਹਾ ਨਹੀਂ ਹੈ। ਇਹ ਇੱਕ ਖਾਸ ਕਿਸਮ ਦਾ ਸਮੁੰਦਰੀ ਜੀਵ ਹੈ। ਇਸ ਸਮੁੰਦਰੀ ਜੀਵ ਦੀ ਅੰਤਰਰਾਸ਼ਟਰੀ ਪੱਧਰ ‘ਤੇ ਤਸਕਰੀ ਕੀਤੀ ਜਾਂਦੀ ਹੈ। ਭਾਰਤੀ ਤੱਟ ਰੱਖਿਅਕਾਂ ਨੇ ਕੁਝ ਦਿਨ ਪਹਿਲਾਂ ਹੀ ਸਮੁੰਦਰੀ ਖੀਰੇ ਦੀ ਇੱਕ ਲੁਪਤ ਹੋ ਰਹੀ ਪ੍ਰਜਾਤੀ ਨੂੰ ਫੜਿਆ ਸੀ। ਫੜਿਆ ਗਿਆ ਸਮੁੰਦਰੀ ਖੀਰਾ 2000 ਕਿਲੋਗ੍ਰਾਮ ਸੀ ਜਿਸ ਦੀ ਕੀਮਤ 8 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੁਣ ਤੁਹਾਡੇ ਮਨ ਵਿੱਚ ਸਵਾਲ ਉੱਠ ਰਿਹਾ ਹੈ ਕਿ ਇਸ ਵਿੱਚ ਅਜਿਹਾ ਕੀ ਹੈ ਜੋ ਇੰਨਾ ਮਹਿੰਗਾ ਵਿਕ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article