ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਆਉਣ ਨਾਲ ਦੇ ਹਲਾਤ ਵਿਗੜ ਰਹੇ ਹਨ। ਅਲੱਗ ਅਲੱਗ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ ‘ਚ ਸਥਿਤੀ ਗੰਭੀਰ ਹੋ ਗਈ ਹੈ। ਇਸੇ ਵਿਚਾਲੇ ਭਾਖੜਾ ਡੈਮ ਤੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ ਗਏ। ਦੂਜੇ ਪਾਸੇ ਡੈਮ ਦੀ ਸੁਰੱਖਿਆ ਲਈ CISF ਟੀਮ ਵੀ ਪੰਜਾਬ ਪਹੁੰਚ ਰਹੀ ਹੈ।
ਸ਼ੁੱਕਰਵਾਰ ਨੂੰ ਭਾਖੜਾ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 8 ਫੁੱਟ ਹੇਠਾਂ ਹੈ। ਟਰਬਾਈਨਾਂ ਤੇ ਫਲੱਡ ਗੇਟਾਂ ਰਾਹੀਂ 52,663 ਕਿਊਸਿਕ ਪਾਣੀ ਛੱਡਿਆ ਜਾ ਗਿਆ ਹੈ। ਭਾਖੜਾ ਡੈਮ ਦੇ 4-4 ਫੁੱਟ ਤੱਕ ਚਾਰੋਂ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਡੈਮ ਵਿਚ ਪਾਣੀ ਦਾ ਪੱਧਰ 1671.89 ਫੁੱਟ ਤੱਕ ਪਹੁੰਚ ਚੁੱਕਾ ਹੈ, ਜਦਕਿ ਖਤਰੇ ਦਾ ਨਿਸ਼ਾਨ 1680 ਤੈਅ ਹੈ। ਦੂਜੇ ਪਾਸੇ ਭਾਖੜਾ ਬੰਨ੍ਹ ਵਿਚ ਪਾਣੀ ਦੀ ਆਮਦ 50524 ਕਿਊਸੇਕ ਹੈ।