ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜਲਦ ਹੀ ਪੰਜਾਬ ਦੀ ਸਿਆਸਤ ਵਿੱਚ ਜਲਦ ਰਿਹਾਅ ਹੋ ਕੇ ਧਮਾਕੇਦਾਰ ਐਂਟਰੀ ਕਰ ਸਕਦੇ ਹਨ। ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਧਰਮ ਪ੍ਰਚਾਰ ਦੀ ਕਰਨ ਦੀ ਬਜਾਏ ਸਿਆਸੀ ਪਾਰਟੀ ਬਣਾ ਕੇ ਮੈਦਾਨ ‘ਚ ਉਤਰਣਗੇ। ਦੱਸ ਦਈਏ ਕਿ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ’ਤੇ ਪਾਰਟੀ ਦਾ ਐਲਾਨ ਕਰ ਸਕਦੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਦਾਅਵਾ ਕੀਤਾ ਹੈ ਕਿ ਮਾਘੀ ਮੇਲੇ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਤੋਂ ਜਲਦ ਬਾਹਰ ਆਉਣਗੇ ਅਤੇ ਸਿਆਸਤ ਦੇ ਮੈਦਾਨ ‘ਚ ਉਤਰਨਗੇ।