ਲੁਧਿਆਣਾ ਦਾ ਸ਼ਾਸਤਰੀ ਨਗਰ ਫਾਟਕ ਰੇਲਵੇ ਲਾਈਨ ਡਬਲ ਕਰਨ ਦੇ ਕੰਮ ਕਾਰਨ ਪਿਛਲੇ ਇੱਕ ਹਫ਼ਤੇ ਤੋਂ ਬੰਦ ਸੀ, ਜਿਸ ਨੂੰ ਅੱਜ ਖੋਲ੍ਹ ਦਿੱਤਾ ਗਿਆ ਹੈ। ਹੁਣ ਉੱਤਰੀ ਰੇਲਵੇ ਕੱਲ੍ਹ ਤੋਂ ਮਿੱਢਾ ਚੌਕ ਫਾਟਕ ਬੰਦ ਕਰਨ ਜਾ ਰਿਹਾ ਹੈ। ਇਹ ਗੇਟ 27 ਜੁਲਾਈ ਤੋਂ 3 ਅਗਸਤ ਤੱਕ ਬੰਦ ਰਹੇਗਾ। ਲੁਧਿਆਣਾ ਤੋਂ ਮੁੱਲਾਂਪੁਰ ਤੱਕ ਸਿੰਗਲ ਰੇਲ ਲਾਈਨ ਹੈ।
ਹੁਣ ਇਸ ਲਾਈਨ ਨੂੰ ਰੇਲਵੇ ਵੱਲੋਂ ਦੁੱਗਣਾ ਕੀਤਾ ਜਾ ਰਿਹਾ ਹੈ। ਰੇਲ ਡਬਲਿੰਗ ਦਾ ਕੰਮ ਅੱਜ ਦੁਪਹਿਰ ਸ਼ੁਰੂ ਹੋ ਗਿਆ। ਫਾਟਕ ਬੰਦ ਹੋਣ ਕਾਰਨ ਮਿੱਢਾ ਚੌਕ ਤੋਂ ਹਰਨਾਮ ਨਗਰ ਨੂੰ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਇਸ ਰਸਤੇ ਤੋਂ ਜ਼ਿਆਦਾਤਰ ਲੋਕ ਲੰਘਦੇ ਹਨ।
ਦੱਸ ਦਈਏ ਕਿ ਰੇਲਵੇ ਲਾਈਨਾਂ ਨੂੰ ਡਬਲ ਕਰਨ ਦਾ ਕੰਮ ਲੰਬੇ ਸਮੇਂ ਤੋਂ ਚੱਲ ਰਿਹਾ ਸੀ, ਸ਼ਹਿਰੀ ਹਿੱਸੇ ਨੂੰ ਛੱਡ ਕੇ ਬਾਕੀ ਹਿੱਸੇ ‘ਚ ਰੇਲਵੇ ਨੇ ਕੰਮ ਪੂਰਾ ਕਰ ਲਿਆ ਹੈ ਪਰ ਹੁਣ ਸ਼ਹਿਰੀ ਹਿੱਸੇ ‘ਚ ਕੰਮ ਸ਼ੁਰੂ ਹੋ ਗਿਆ ਹੈ, ਇਸ ਲਈ 27 ਜੁਲਾਈ ਤੋਂ ਇਸ ਫਾਟਕ ਤੋਂ ਲੰਘਣ ਵਾਲੇ ਵਾਹਨਾਂ ‘ਤੇ 3 ਅਗਸਤ ਤੱਕ ਪਾਬੰਦੀ ਲਗਾਈ ਗਈ ਹੈ ਤਾਂ ਜੋ ਕੰਮ ਵਿਚ ਕੋਈ ਰੁਕਾਵਟ ਨਾ ਆਵੇ।