Monday, December 23, 2024
spot_img

ਭਲਕੇ ਪੰਜਾਬ ‘ਚ ਮਹਿੰਗੀ ਹੋਈ ਬਿਜਲੀ, ਪ੍ਰਤੀ ਯੂਨਿਟ ਰੇਟ ‘ਚ ਕੀਤਾ ਗਿਆ ਵਾਧਾ

Must read

ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਰਾਤ ਨੂੰ ਸਪਲਾਈ ਹੋਣ ਵਾਲੀ ਬਿਜਲੀ ਮਹਿੰਗੀ ਹੋਈ ਹੈ। 50 ਫੀਸਦੀ ਫਿਕਸ ਚਾਰਜ ਕੀਤੇ ਗਏ ਹਨ। ਘਰੇਲੂ ਬਿਜਲੀ ਦੇ ਨਾਲ-ਨਾਲ ਇੰਡਸਟਰੀਅਲ ਬਿਜਲੀ ਵੀ ਮਹਿੰਗੀ ਹੋਈ ਹੈ। ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਸਪਲਾਈ ਹੋਣ ਵਾਲੀ ਬਿਜਲੀ ਨੂੰ ਮਹਿੰਗਾ ਕਰ ਦਿੱਤਾ ਗਿਆ ਹੈ।

ਬਿਜਲੀ ਦੀ ਪ੍ਰਤੀ ਯੂਨਿਟ ਰੇਟ ‘ਚ ਵਾਧਾ ਕੀਤਾ ਗਿਆ ਹੈ। ਵਧੀਆਂ ਹੋਈਆਂ ਕੀਮਤਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਰਹਿਣਗੀਆਂ। ਇਸ ਦੌਰਾਨ ਸਾਰੀਆਂ ਕੈਟਾਗਰੀ ਦੇ ਰੇਟਾਂ ਵਿਚ ਬਦਲਾਅ ਹੋਵੇਗਾ।

ਦੱਸ ਦੇਈਏ ਕਿ ਪੰਜਾਬ ਵਿਚ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਹੈ। ਹਾਲਾਂਕਿ ਜੇਕਰ ਇਸ ਨਾਲ ਇਕ ਯੂਨਿਟ ਵੀ ਜ਼ਿਆਦਾ ਬਿਜਲੀ ਖਪਤ ਹੁੰਦੀ ਹੈ ਤਾਂ ਫਿਰ ਬਿੱਲ ਚੁਕਾਉਣਾ ਪੈਂਦਾ ਹੈ। ਜੇਕਰ ਅਜਿਹਾ ਹੋਇਆ ਤਾਂ ਉਪਭੋਗਤਾ ਨੂੰ ਵਧੀ ਹੋਈ ਦਰ ਦਾ ਬਿਜਲੀ ਬਿੱਲ ਦੇਣਾ ਹੋਵੇਗਾ।

ਘਰੇਲੂ ਕੈਟਾਗਰੀ ਵਿਚ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਕੋਈ ਪੈਸਾ ਨਹੀਂ ਵਧਾਇਆ ਗਿਆ ਹੈ। ਇਸ ਕੈਟਾਗਰੀ ਵਿਚ ਅਧਿਕਤਮ ਮਿਡਲ ਕਲਾਸ ਤੇ ਹਾਈ ਕਲਾਸ ਆਉਂਦੀ ਹੈ ਜੋ ਪਹਿਲਾਂ 5 ਰੁਪਏ 34 ਤੋਂ ਲੈ ਕੇ 7.75 ਰੁਪਏ ਪ੍ਰਤੀ ਯੂਨਿਟ ਭੁਗਤਾਨ ਕਰ ਰਹੇ ਸਨ, ਉਨ੍ਹਾਂ ਨੂੰ ਹੁਣ 10 ਰੁਪਏ ਦੇ ਕਰੀਬ ਪ੍ਰਤੀ ਯੂਨਿਟ ਦੇਣੇ ਪੈਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article