ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਕੰਟਰੈਕਟ ਯੂਨੀਅਨ ਵੱਲੋਂ ਕੱਲ੍ਹ ਯਾਨੀ 14 ਅਗਸਤ ਦਿਨ ਵੀਰਵਾਰ ਨੂੰ ਪੰਜਾਬ ’ਚ ਬੱਸਾਂ ਰੋਕ ਕੇ ਹੜਤਾਲ ਕੀਤੀ ਜਾਵੇਗੀ। ਅੱਜ ਯਾਨੀ ਦਿਨ ਬੁੱਧਵਾਰ ਨੂੰ ਜਥੇਬੰਦੀ ਦੀ ਸਰਕਾਰ ਨਾਲ ਪੈਨਿਲ ਮੀਟਿੰਗ ਹੋਈ ਜਿਸ ਨੂੰ ਪਿਛਲੇ ਸਮੇਂ ਦੀ ਤਰ੍ਹਾਂ ਟਾਲਮਟੋਲ ਨੀਤੀ ਨਾਲ ਸਮਾਂ ਟਪਾਇਆ ਗਿਆ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਤੋਂ ਲਗਾਤਾਰ ਮੈਨੇਜਮੈਂਟ ਅਸਫ਼ਲ ਰਹੀ। ਜਿਸ ਦੇ ਰੋਸ ‘ਚ ਜਥੇਬੰਦੀ ਵੱਲੋਂ ਪਹਿਲਾਂ ਤੋਂ ਉਲੀਕੇ ਐਕਸ਼ਨਾਂ ਅਨੁਸਾਰ ਕੱਲ੍ਹ ਮਿਤੀ 14 ਅਗਸਤ 2025 ਨੂੰ ਪਹਿਲੇ ਟਾਇਮ ਤੋਂ ਹੜਤਾਲ ਬੱਸਾਂ ਦਾ ਚੱਕਾ ਜਾਮ ਕਰਕੇ ਡਿਪੂ ਵਾਈਜ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਦੱਸ ਦਈਏ ਕਿ ਸੂਬੇ ਦੀ ਮੌਜੂਦਾ ਸਰਕਾਰ ਵੱਲੋਂ ਬੱਸ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ‘ਚ PRTC ਤੇ ਪਨਬਸ ਦੇ ਕੱਚੇ ਮੁਲਾਜ਼ਮ ਹੜਤਾਲ ਕਰਨਗੇ। ਦੱਸ ਦਈਏ ਕਿ ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਹੜਤਾਲ ਨੂੰ 13 ਅਗਸਤ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। 13 ਅਗਸਤ ਨੂੰ ਮੁਲਾਜ਼ਮਾਂ ਦੀ ਟਰਾਂਸਪੋਰਟ ਮੰਤਰੀ ਨਾਲ ਦੁਪਹਿਰ 3.30 ਵਜੇ ਚੰਡੀਗੜ੍ਹ ‘ਚ ਮੀਟਿੰਗ ਰੱਖੀ ਗਈ ਸੀ। ਮੁਲਾਜ਼ਮਾਂ ਵੱਲੋਂ ਵਾਅਦਾ ਲਾਗੂ ਨਾ ਹੋਣ ‘ਤੇ 14 ਅਗਸਤ ਤੋਂ ਧਰਨੇ ਦੀ ਚਿਤਾਵਨੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਉਹ 14 ਅਗਸਤ ਤੋਂ ਫਿਰ ਤੋਂ ਹੜਤਾਲ ‘ਤੇ ਚਲੇ ਜਾਣਗੇ।