ਦਿ ਸਿਟੀ ਹੈੱਡ ਲਾਈਨਸ
22 ਜਨਵਰੀ ਦਿਨ ਸੋਮਵਾਰ ਵਾਲੇ ਦਿਨ ਅਯੁੱਧਿਆ ਵਿੱਚ ਰਾਮਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਰੋਹ ਨੂੰ ਲੈਕੇ ਦੇਸ਼ ਵਿਦੇਸ਼ ਵਿੱਚ ਰਾਮ ਭਗਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਵਿੱਚ ਬੈਠਾ ਰਾਮ ਭਗਤ ਰਾਮਲੱਲਾ ਦੇ ਜੀਵਨ ਦੇ ਪ੍ਰਾਣ ਪ੍ਰਤੀਸ਼ਠਾ ਦਾ ਇੰਤਜ਼ਾਰ ਕਰ ਰਹੇ ਹਨ, ਕਿ ਕਦੋਂ ਉਨ੍ਹਾਂ ਦੇ ਭਗਵਾਨ ਰਾਮ ਉਨ੍ਹਾਂ ਦੇ ਮੰਦਰ ਵਿੱਚ ਬੈਠਣਗੇ। ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਤੋਂ ਪਹਿਲਾਂ ਦੇਸ਼ ਭਰ ਵਿੱਚ ਥਾਂ ਥਾਂ ਲੰਗਰ, ਧਾਰਮਿਕ ਸਮਾਗਮ, ਸ਼ੋਭਾ ਯਾਤਰਾ ਕੱਢੀਆ ਜਾ ਰਹੀ ਹਨ ਤੇ ਭਗਵਾਨ ਰਾਮਲੱਲਾ ਲਈ ਤੋਹਫੇ ਵੀ ਭੇਜ ਰਹੇ ਹਨ। ਇਨ੍ਹਾਂ ਤੋਂ ਇਲਾਵਾ ਰਾਮ ਭਗਤਾਂ ਵਲੋਂ ਪੈਨਸਿਲ ਦੀ ਨੋਕ ‘ਤੇ, ਰੇਤ ਦਾ ਰਾਮ ਮੰਦਿਰ ਤੇ ਰਾਮ ਭਗਤ ਨੇ ਹੀਰਿਆਂ ਦੀ ਵਰਤੋਂ ਕਰਕੇ ਅਯੁੱਧਿਆ ਵਿੱਚ ਬਣੇ ਰਾਮ ਮੰਦਿਰ ਦੀ ਕਲਾਕਾਰੀ ਕੀਤੀ ਹੈ।
ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਲੋਕ ਸਾਹਮਣੇ ਆਏ ਸਨ, ਜਿਨ੍ਹਾਂ ਨੇ ਆਪਣੀ ਕਲਾ ਰਾਹੀਂ ਭਗਵਾਨ ਰਾਮ ਪ੍ਰਤੀ ਆਪਣੀ ਆਸਥਾ ਦਾ ਪ੍ਰਗਟਾਵਾ ਕੀਤਾ ਸੀ।