ਮਾਨ ਸਿੰਘ ਅਕਾਲੀ ਵੱਲੋਂ ਕੁੱਝ ਦਿਨ ਪਹਿਲਾਂ ਬੰਟੀ ਬਾਬੇ ਨੂੰ ਚੈਲੇਂਜ ਕੀਤਾ ਗਿਆ ਸੀ। ਬੰਟੀ ਬਾਬੇ ਦੀ ਕਰਾਮਾਤ ‘ਤੇ ਸਵਾਲ ਉਠਾਏ ਸਨ। ਮਾਨ ਸਿੰਘ ਅਕਾਲੀ ਨੇ ਅੱਜ ਬੰਟੀ ਬਾਬੇ ਦੇ ਪ੍ਰੇਮ ਧਾਮ ਆਉਣਾ ਸੀ। ਬੰਟੀ ਬਾਬੇ ਦੇ ਪ੍ਰੇਮ ਧਾਮ ਦੇ ਬਾਹਰ ਪੁਲਿਸ ਤਾਇਨਾਤ ਕੀਤੀ ਗਈ ਹੈ। ਪ੍ਰਸ਼ਾਸ਼ਨ ਵੱਲੋਂ ਪੂਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਤਾਂ ਜੋ ਕਿਸੇ ਵੀ ਤਰਾਂ ਦਾ ਹੰਗਾਮਾ ਨਾ ਹੋਵੇ। ਸੰਗਤਾਂ ਰੋਜ਼ ਦੀ ਤਰਾਂ ਪ੍ਰੇਮ ਧਾਮ ਪਹੁੰਚ ਰਹੀਆਂ ਹਨ।
ਹਾਲਾਂਕਿ ਮਾਨ ਸਿੰਘ ਅਕਾਲੀ ਦਾ ਬਿਆਨ ਆਇਆ ਹੈ ਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਬਸਤੀ ਥਾਣੇ ਪਹੁੰਚ ਕੇ ਗੱਲਬਾਤ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸ਼ਨ ਵੱਲੋਂ ਨਿਹੰਗ ਸਿੰਘ ਨੂੰ ਪ੍ਰੇਮ ਧਾਮ ਆਉਣ ਤੋਂ ਰੋਕਿਆ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਨਿਹੰਗ ਸਿੰਘ ਵੱਲੋਂ ਬੰਟੀ ਬਾਬੇ ਨੂੰ ਚਲੈਂਜ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਸੀ ਕਿ ਜੇ ਬਾਬੇ ‘ਚ ਇੰਨੀ ਸ਼ਕਤੀ ਹੈ ਤਾਂ ਕੋਈ ਚਤਮਤਾਰ ਕਰਕੇ ਦਿਖਾਵੇ ਨਹੀਂ ਤਾਂ ਲੋਕਾਂ ਅੱਗੇ ਮਾਫ਼ੀ ਮੰਗੇ ਜੇਕਰ ਕੋਈ ਚਮਤਕਾਰ ਹੈ ਤਾਂ ਅਸੀਂ ਚੁੱਪ ਚਾਪ ਉੱਥੋਂ ਚਲੇ ਜਾਵਾਂਗੇ। ਜੇ ਕੋਈ ਚਮਤਕਾਰ ਨਹੀਂ ਹੋਇਆ ਤਾਂ ਸਿੰਘ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਬੰਟੀ ਬਾਬਾ ਪਖੰਡਵਾਦ ਫੈਲਾ ਰਿਹਾ ਹੈ।