ਨਗਰ ਨਿਗਮ ਚੋਣਾਂ ਵਿੱਚ ਬੈਂਸ ਗਰੁੱਪ ਨੇ ਆਤਮਾ ਨਗਰ ਹਲਕੇ ਵਿੱਚ ਪੰਜ ਵਾਰਡਾਂ ‘ਤੇ ਜਿੱਤ ਹਾਸਲ ਕੀਤੀ। ਉੱਥੇ ਹੀ ਹਲਕਾ ਦੱਖਣੀ ਵਿੱਚ ਈਸ਼ਵਰਜੋਤ ਸਿੰਘ ਚੀਮਾ ਨੂੰ ਛੇ ਵਾਰਡਾਂ ਵਿੱਚ ਜਿੱਤ ਹਾਸਲ ਹੋਈ। ਇਨ੍ਹਾਂ ਦੋਹਾਂ ਹਲਕਿਆਂ ਤੋਂ ਕੁੱਲ 11 ਉਮੀਦਵਾਰ ਜੇਤੂ ਰਹੇ ਹਨ। ਚੋਣਾਂ ਤੋਂ ਪਹਿਲਾਂ ਹਲਕਾ ਦੱਖਣੀ ਵਿੱਚ ਈਸ਼ਵਰਜੋਤ ਚੀਮਾ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਰਹੇ।
ਹਲਕਾ ਦੱਖਣੀ ਦੇ ਵਾਰਡ 31 ਤੋਂ ਕਾਂਗਰਸ ਉਮੀਦਵਾਰ ਸਵਰਨ ਦੀਪ ਚਾਹਲ ਜੇਤੂ ਰਹੇ। ਵਾਰਡ 36 ਤੋਂ ਉਮੀਦਵਾਰ ਸਤਨਾਮ ਢਿੱਲੋਂ ਨੇ ਬਾਜ਼ੀ ਮਾਰੀ ਹੈ। ਜਦ ਕਿ ਵਾਰਡ 38 ਤੋਂ ਸੱਤਪਾਲ ਲੋਹਾਰਾ ਜੇਤੂ ਹਨ। ਹਰਵਿੰਦਰ ਸਿੰਘ ਕਲੇਰ ਨੇ ਵਾਰਡ 39 ਤੋਂ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਸ਼ੈਰੀ ਗਰਚਾ ਜੋ ਕਿ ਵਾਰਡ 32 ਤੋਂ ਕਾਂਗਰਸ ਉਮੀਦਵਾਰ ਹਨ ਉਨ੍ਹਾਂ ਨੇ ਵੀ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਦੱਖਣੀ ਤੋਂ ਵਾਰਡ 43 ਤੋਂ ਅਰਜਨ ਸਿੰਘ ਚੀਮਾ ਜੇਤੂ ਰਹੇ ਹਨ।
ਹਲਕਾ ਆਤਮਾ ਨਗਰ ਤੋਂ ਵਾਰਡ 41 ਤੋਂ ਉਮੀਦਵਾਰ ਮਮਤਾ ਰਾਣੀ ਨੇ ਜਿੱਤ ਹਾਸਲ ਕੀਤੀ ਹੈ। ਜਗਮੀਤ ਸਿੰਘ ਨੋਨੀ ਵਾਰਡ 42 ਤੋਂ ਜਿੱਤੇ ਹਨ। ਨਾਲ ਹੀ ਵਾਰਡ 45 ਤੋਂ ਪਰਮਿੰਦਰ ਸਿੰਘ ਸੋਮਾ ਜੇਤੂ ਹਨ। ਉਮੀਦਵਾਰ ਸੁਖਦੇਵ ਸਿੰਘ ਸ਼ੀਰਾ ਵਾਰਡ 46 ਤੋਂ ਜਿੱਤੇ ਹਨ। ਉੱਥੇ ਹੀ ਵਾਰਡ 52 ਤੋਂ ਨਿਰਮਲ ਕੈੜਾ ਨੇ ਨਿਗਮ ਚੋਣਾਂ ਵਿੱਚ ਬਾਜ਼ੀ ਮਾਰੀ ਹੈ।