Friday, November 22, 2024
spot_img

ਬਿੰਦੂ ਸਿੰਘ ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਸਰਬਸੰਮਤੀ ਨਾਲ ਚੁਣੀ ਗਈ

Must read

ਚੰਡੀਗਡ਼੍ਹ, 14 ਸਤੰਬਰ : ਪੰਜਾਬ ਅਤੇ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੀ ਅੱਜ ਚੋਣ ਹੋਈ। ਇਸ ਮੌਕੇ ਯੂਨੀਅਨ ਵਲੋਂ ਬਿੰਦੂ ਸਿੰਘ ਨੂੰ ਸਰਬਸੰਮਤੀ ਨਾਲ ਯੂਨੀਅਨ ਦੀ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ ਤਰਲੋਚਨ ਸਿੰਘ ਤੇ ਜਗਤਾਰ ਸਿੱਧੂ ਨੂੰ ਸਰਪ੍ਰਸਤ, ਜੈ ਸਿੰਘ ਛਿੱਬਰ ਨੂੰ ਚੇਅਰਮੈਨ ਤੇ ਬਲਵਿੰਦਰ ਸਿੰਘ ਸਿਪਰੇ ਨੂੰ ਕੋ-ਚੇਅਰਮੈਨ ਬਣਾਇਆ ਗਿਆ। ਇਸ ਦੇ ਨਾਲ ਹੀ ਭੁਪਿੰਦਰ ਮਲਿਕ ਨੂੰ ਸਕੱਤਰ ਜਨਰਲ, ਦਰਸ਼ਨ ਸਿੰਘ ਖੋਖਰ ਤੇ ਗੁਰਉਪਦੇਸ਼ ਭੁੱਲਰ ਨੂੰ ਸੀਨੀਅਰ ਮੀਤ ਪ੍ਰਧਾਨ, ਆਰ.ਐੱਸ ਲਿਬਰੇਟ ਤੇ ਅਜੈਬ ਸਿੰਘ ਔਜਲਾ ਨੂੰ ਮੀਤ ਪ੍ਰਧਾਨ, ਨੰਦਪ੍ਰੀਤ ਸਿੰਘ ਤੇ ਸੰਦੀਪ ਲਾਧੂਕਾ ਨੂੰ ਸਕੱਤਰ, ਮੁਕੇਸ਼ ਅਟਵਾਲ ਨੂੰ ਸੰਗਠਨ ਸਕੱਤਰ ਅਤੇ ਆਤਿਸ਼ ਗੁਪਤਾ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਕਾਰਜਕਾਰਨੀ ਮੈਂਬਰਾਂ ਵਿੱਚ ਸੁਖਵਿੰਦਰ ਸਿੰਘ ਸਿੱਧੂ, ਉੱਜਲ ਸਤਨਾਮ, ਕੁਲਵੰਤ ਕੌਰ, ਦਿਆ ਨੰਦ ਸ਼ਰਮਾ, ਸੁਰਜੀਤ ਸੱਤੀ, ਰਾਕੇਸ਼ ਸ਼ਰਮਾ, ਸੁਧੀਰ ਤੰਵਰ, ਨਵਦੀਪ ਛਾਬਡ਼ਾ, ਮੁਨੀਸ਼ ਕਟਾਰੀਆ, ਜਸਵਿੰਦਰ ਸਿੰਘ ਰੰਧਾਵਾ, ਹਰਬੰਸ ਸੋਢੀ, ਸਤਿੰਦਰਪਾਲ ਸਿੱਧੂ, ਗੁਰਮਿੰਦਰ ਬੱਬੂ, ਦੀਪਕ ਸ਼ਰਮਾ ਚਨਾਰਥਲ ਅਤੇ ਮਦਨਦੀਪ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਯੂਨੀਅਨ ਦੀ ਚੰਡੀਗਡ਼੍ਹ ਇਕਾਈ ਦੇ ਜਨਰਲ ਸਕੱਤਰ ਬਿੰਦੂ ਸਿੰਘ ਨੇ ਯੂਨੀਅਨ ਵਲੋਂ ਕੀਤੇ ਕਾਰਜਾਂ ਦੀ ਰਿਪੋਰਟ ਅਤੇ ਖਜ਼ਾਨਚੀ ਭੁਪਿੰਦਰ ਮਲਿਕ ਨੇ ਵਿੱਤ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਜੰਡੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰਾਂ ਨਾਲ ਹੁੰਦੀ ਧੱਕੇਸ਼ਾਹੀ ਵਿਰੁੱਧ ਆਵਾਜ਼ ਚੁੱਕਣ ਲਈ ਪੱਤਰਕਾਰਾਂ ਦਾ ਇਕਜੁੱਟ ਹੋਣਾ ਜਰੂਰੀ ਹੈ।
ਯੂਨੀਅਨ ਦੇ ਸਰਪ੍ਰਸਤ ਜਗਤਾਰ ਸਿੰਘ ਸਿੱਧੂ ਤੇ ਤਰਲੋਚਨ ਸਿੰਘ ਨੇ ਕਿਹਾ ਕਿ ਸਮੇਂ-ਸਮੇਂ ’ਤੇ ਸਰਕਾਰਾਂ ਵੱਲੋਂ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋਣਾ ਬਹੁਤ ਜਰੂਰੀ ਹੈ।
ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਆਪਣੀ ਪ੍ਰਧਾਨਗੀ ਹੇਠ ਹੋਏ ਕੰਮਾਂ ਬਾਰੇ ਚਾਨਣਾ ਪਾਇਆ। ਇਸ ਦੇ ਨਾਲ ਹੀ ਅਜੋਕੇ ਸਮੇਂ ਵਿੱਚ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ‘ਤੇ ਉਨ੍ਹਾਂ ਦੇ ਨਿਪਟਾਰੇ ਲਈ ਸਾਰਿਆਂ ਨੂੰ ਇਕ ਮੰਚ ’ਤੇ ਇਕੱਠਾ ਹੋ ਕੇ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article