ਬਾਬਾ ਸਿੱਦੀਕੀ ਦੇ ਕਤਲ ਵਿੱਚ ਲੋੜੀਂਦਾ ਚੌਥਾ ਅਪਰਾਧੀ, ਜ਼ੀਸ਼ਾਨ ਅਖਤਰ, ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੈਂਗ ਦਾ ਹੀ ਹੈ। ਲਾਰੈਂਸ ਨੇ ਛੇ ਮਹੀਨੇ ਪਹਿਲਾਂ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਇਸ ਅਪਰਾਧੀ ਨੂੰ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਦਿੱਤੀ ਸੀ। ਉਸ ਸਮੇਂ ਇਹ ਦੋਵੇਂ ਅਪਰਾਧੀ ਪੰਜਾਬ ਦੀ ਪਟਿਆਲਾ ਜੇਲ੍ਹ ਵਿੱਚ ਬੰਦ ਸੀ। ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਜ਼ੀਸ਼ਾਨ ਨੇ ਤਿੰਨ ਸ਼ੂਟਰਾਂ ਨੂੰ ਕਿਰਾਏ ‘ਤੇ ਲਿਆ ਅਤੇ ਚਾਰ ਮਹੀਨਿਆਂ ਦੀ ਤਿਆਰੀ ਤੋਂ ਬਾਅਦ ਹੁਣ ਉਸ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਵਿੱਚ ਸ਼ਾਮਲ ਹਰਿਆਣਾ ਦੇ ਕੈਥਲ ਦਾ ਰਹਿਣ ਵਾਲਾ ਗੁਰਮੇਲ ਜ਼ੀਸ਼ਾਨ ਦਾ ਪੁਰਾਣਾ ਦੋਸਤ ਹੈ।
ਮੁੰਬਈ ਪੁਲਿਸ ਨੇ ਮੁੰਬਈ ’ਚ ਹੋਏ ਐੱਨਸੀਪੀ ਆਗੂ ਬਾਬਾ ਸਿੱਦੀਕੀ ਦੇ ਕਤਲ ਕੇਸ ਨੂੰ ਟਰੇਸ ਕਰ ਲਿਆ ਹੈ। ਇਸ ਕਤਲ ਦੀਆਂ ਤਾਰਾਂ ਜਲੰਧਰ ਜ਼ਿਲ੍ਹੇ ਦੇ ਕਸਬਾ ਨਕੋਦਰ ਨਾਲ ਜੁੜੀਆਂ ਹੋਈਆਂ ਹਨ। ਦੱਸਿਆ ਜਾਂਦਾ ਹੈ ਕਿ ਨਕੋਦਰ ਦੇ ਸ਼ੰਕਰ ਪਿੰਡ ਦੇ ਮੁਹੰਮਦ ਜ਼ੀਸ਼ਾਨ ਅਖਤਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਲੰਧਰ ਪੁਲਿਸ ਮੁਤਾਬਕ ਜ਼ੀਸ਼ਾਨ ਨੂੰ ਸਾਲ 2022 ‘ਚ ਕਤਲ ਅਤੇ ਫਿਰੌਤੀ ਦੇ ਇਕ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਇਹ ਅਪਰਾਧੀ ਵਿਦੇਸ਼ੀ ਨੰਬਰ ‘ਤੇ ਵਟਸਐਪ ਦੀ ਵਰਤੋਂ ਕਰ ਰਿਹਾ ਸੀ। ਉਸਨੇ ਮੁਸ਼ਕਿਲ ਨਾਲ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਉਸਦੇ ਪਿਤਾ ਮੁਹੰਮਦ ਜਮੀਲ ਅਤੇ ਉਸਦਾ ਭਰਾ ਟਾਇਲ ਠੇਕੇਦਾਰ ਹਨ। ਪੁਲਸ ਮੁਤਾਬਕ ਲਾਰੈਂਸ ਬਿਸ਼ਨੋਈ ਦੇ ਕਰੀਬੀ ਵਿਕਰਮ ਬਰਾੜ ਨੇ ਸਾਲ 2021 ‘ਚ ਜਲੰਧਰ ਦੇ ਡਰੱਗ ਮਾਫੀਆ ਰਾਣੋ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਜਦੋਂ ਰਾਣੋ ਨੇ ਫਿਰੌਤੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ 3 ਸਤੰਬਰ 2021 ਨੂੰ ਵਿਕਰਮ ਬਰਾੜ ਨੇ ਕਪੂਰਥਲਾ ਦੇ ਜ਼ੀਸ਼ਾਨ ਅਖਤਰ, ਅੰਕੁਸ਼ ਪਾਈਆ, ਵਿਸ਼ਾਲ ਸੱਭਰਵਾਲ, ਰੋਹਿਤ ਅਤੇ ਬੌਬੀ ਨੂੰ ਭੇਜਿਆ ਅਤੇ ਰਾਣੋ ਦੇ ਘਰ ਗੋਲੀ ਚਲਾ ਦਿੱਤੀ। ਇਸ ਮਾਮਲੇ ਵਿੱਚ ਉਹ ਗ੍ਰਿਫ਼ਤਾਰ ਵੀ ਹੋਇਆ ਸੀ ਅਤੇ ਜੇਲ੍ਹ ਵੀ ਗਿਆ ਸੀ।