ਤਪਾ ਇਲਾਕੇ ਵਿੱਚ ਉਸ ਸਮੇਂ ਸੋਕ ਛਾ ਗਿਆ ਜਦ ਦੋ ਮੋਟਰਸਾਈਕਲਾਂ ਦੀ ਆਮੋ ਸਾਹਮਣੀ ਭਿਆਨਕ ਟੱਕਰ ਵਿੱਚ ਤਿੰਨ ਵਿਦਿਆਰਥੀਆਂ ਸਮੇਤ ਇੱਕ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੀ ਲੰਘੀ ਸ਼ਾਮ ਨੂੰ ਪਿੰਡ ਘੁੰਨਸ ਦੇ ਰਹਿਣ ਵਾਲੇ 17 ਸਾਲ ਅਤੇ 14 ਸਾਲ ਦੇ ਦੋ ਵਿਦਿਆਰਥੀ ਜੋ ਤਪਾ ਮੰਡੀ ਤੋਂ ਟਿਊਸ਼ਨ ਪੜ੍ਕੇ ਆਪਣੇ ਮੋਟਰਸਾਈਕਲ ਰਾਹੀਂ ਵਾਪਸ ਪਿੰਡ ਘੁੰਨਸ ਜਾ ਰਹੇ ਸਨ ਤਾਂ ਅਚਾਨਕ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਆਹਮੋ ਸਾਹਮਣੀ-ਭਿਆਨਕ ਟੱਕਰ ਹੋ ਗਈ। ਜਿਨਾਂ ਨੂੰ ਇਲਾਜ ਲਈ ਤਪਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ, ਪਰ ਇਹ ਸੜਕੀ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਤਿੰਨ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜਖਮੀ ਹੈ। ਦੋ ਮੋਟਰਸਾਈਕਲ ਆਪਸੀ ਭਿਆਨਕ ਟੱਕਰ ਵਿੱਚ ਮ੍ਰਿਤਕਾਂ ਦੀ ਪਹਿਚਾਨ
- ਪਿੰਡ ਘੁੰਨਸ ਦੇ ਰਹਿਣ ਵਾਲੇ (17) ਸਾਲ ਦੇ ਅੰਮ੍ਰਿਤਧਾਰੀ ਦਮਨਪ੍ਰੀਤ ਸਿੰਘ ਪੁੱਤਰ ਨੈਬ ਸਿੰਘ ਜੋ ਬਾਰਵੀਂ ਕਲਾਸ ਵਿੱਚ ਪੜ੍ਹਾਈ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੋਤਾ ਪੁੱਤ ਸੀ।
- ਪਿੰਡ ਘੁੰਨਸ ਦੇ ਰਹਿਣ ਵਾਲੇ (14)ਸਾਲ ਦੇ ਅੰਮ੍ਰਿਤਧਾਰੀ ਧਰਮਪ੍ਰੀਤ ਸਿੰਘ ਪੁੱਤਰ ਮਿਸਤਰੀ ਗੁਰਪ੍ਰੀਤ ਸਿੰਘ ਜੋ ਅੱਠਵੀਂ ਕਲਾਸ ਦਾ ਵਿਦਿਆਰਥੀ ਸੀ.
- ਤਪਾ ਮੰਡੀ ਦੇ ਰਹਿਣ ਵਾਲੇ (17) ਸਾਲ ਦੇ ਸ਼ਿਵਰਾਜ ਸਿੰਘ ਪੁੱਤਰ ਜਗਸੀਰ ਸਿੰਘ ਜੋ ਗਿਆ੍ਹਵੀਂ ਕਲਾਸ ਦਾ ਵਿਦਿਆਰਥੀ ਸੀ ਵਜੋਂ ਹੋਈ ਹੈ।
- ਤਿੰਨ ਮ੍ਰਿਤਕ ਵਿਦਿਆਰਥੀਆ ਤੋਂ ਇਲਾਵਾ ਇੱਕ ਹੋਰ ਵਿਦਿਆਰਥੀ ਵੀ ਜੋ ਬਠਿੰਡਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਦਾਖਿਲ ਹੈ।
- ਇਸ ਮਾਮਲੇ ਸੰਬੰਧੀ ਪੁਲਿਸ ਥਾਣਾ ਤਪਾ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਦੁੱਖਦਾਈ ਘਟਨਾ ਵਿੱਚ ਤਿੰਨ ਵਿਦਿਆਰਥੀਆਂ ਦੀ ਦੀ ਮੌਤ ਹੋਈ ਹੈ ਅਤੇ ਇੱਕ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
6-ਦੂਜੇ ਪਾਸੇ ਸਰਕਾਰੀ ਹਸਪਤਾਲ ਤਪਾ ਦੇ ਸੀਨੀਅਰ ਮੈਡੀਕਲ ਡਾਕਟਰ ਜਪਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਐਮਰਜੰਸੀ ਸੜਕੀ ਹਾਦਸੇ ਦਾ ਕੇਸ ਆਏ ਸੀ,ਜਿਨਾਂ ਵਿੱਚ ਦੋ ਬੱਚਿਆਂ ਦੀ ਮੌਤ ਹੋਈ ਹੈ ਅਤੇ ਬਾਕੀਆਂ ਨੂੰ ਰੈਫਰ ਕਰ ਦਿੱਤਾ ਗਿਆ।
ਇਸ ਦੁੱਖਦਾਈ ਘਟਨਾ ਨੂੰ ਲੈ ਕੇ ਪਿੰਡ ਘੁੰਨਸ ਅਤੇ ਤਪਾ ਵਿੱਚ ਸ਼ੌਂਕ ਦੀ ਲਹਿਰ ਛਾਈ ਹੋਈ ਹੈ।