Friday, November 22, 2024
spot_img

ਬਦਲਾ ਲੈਣ ਦੀ ਨੀਅਤ ਨਾਲ ਔਰਤ ਨਾਲ ਕੀਤਾ ਸਮੂਹਿਕ ਬਲਾਤਕਾਰ, ਜਾਣੋਂ ਕੀ ਹੈ ਪੂਰਾ ਮਾਮਲਾ

Must read

ਲੁਧਿਆਣਾ, 10 ਅਗਸਤ : ਲੁਧਿਆਣਾ ਵਿੱਚ ਬਦਲਾ ਲੈਣ ਦੀ ਨੀਅਤ ਨਾਲ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਨੇ ਇੱਕ ਵਿਆਹੁਤਾ ਔਰਤ ਦੇ ਘਰ ਆ ਕੇ ਉਸ ਨਾਲ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ, ਕਿਉਂਕਿ ਔਰਤ ਦਾ ਭਰਾ ਦੋਸ਼ੀ ਦੀ ਧੀ ਨਾਲ ਭੱਜ ਗਿਆ ਸੀ ਅਤੇ ਉਸਦੀ ਮਰਜ਼ੀ ਦੇ ਖਿਲਾਫ ਵਿਆਹ ਕਰ ਲਿਆ ਸੀ।
ਮਾਮਲਾ ਲੁਧਿਆਣਾ ਦੇ ਟਿੱਬੇ ਥਾਣੇ ਅਧੀਨ ਆਉਂਦੇ ਇਲਾਕੇ ਦਾ ਹੈ। ਜਿੱਥੇ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਆਏ ਇੱਕ ਹੀ ਪਰਿਵਾਰ ਦੇ ਚਾਰ ਮੁਲਜ਼ਮਾਂ ਔਰਤ ਨਾਲ ਸਮੂਹਿਕ ਬਲਾਤਕਾਰ ਕੀਤਾ ਅਤੇ ਫਰਾਰ ਹੋਣ ਤੋਂ ਪਹਿਲਾਂ ਆਪਣੀ ਇਸ ਹਰਕਤ ਨੂੰ ਫਿਲਮਾਇਆ। ਥਾਣਾ ਟਿੱਬਾ ਪੁਲੀਸ ਨੇ ਰਵਿੰਦਰ ਸਿੰਘ, ਉਸ ਦੇ ਭਰਾ ਵਰਿੰਦਰ ਸਿੰਘ, ਪੁੱਤਰ ਅਮਨ ਸਿੰਘ ਅਤੇ ਇੱਕ ਸਾਥੀ ਸੰਤੋਸ਼ ਸਿੰਘ ਵਾਸੀ ਕੁਸ਼ੀਨਗਰ, ਗੋਰਖਪੁਰ, ਉੱਤਰ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਹਾਲਾਂਕਿ ਇਹ ਘਟਨਾ 1 ਮਈ ਦੀ ਹੈ, ਪਰ ਔਰਤ ਨੇ ਸ਼ੁੱਕਰਵਾਰ ਨੂੰ ਸ਼ਿਕਾਇਤ ਦਰਜ ਕਰਵਾਈ। ਲੁਧਿਆਣਾ ਦੇ ਟਿੱਬਾ ਇਲਾਕੇ ਦੀ ਰਹਿਣ ਵਾਲੀ 31 ਸਾਲਾ ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਸਿੰਘ ਦੀ ਲੜਕੀ 30 ਅਪਰੈਲ ਨੂੰ ਮੇਰੇ ਭਰਾ ਨਾਲ ਭੱਜ ਗਈ ਸੀ ਅਤੇ ਪਰਿਵਾਰ ਵਾਲਿਆਂ ਦੀ ਮਰਜ਼ੀ ਦੇ ਖ਼ਿਲਾਫ਼ ਉਸ ਨਾਲ ਵਿਆਹ ਕਰ ਲਿਆ ਸੀ।
ਔਰਤ ਨੇ ਦੱਸਿਆ ਕਿ ਦੋਸ਼ੀ 1 ਮਈ ਨੂੰ ਆਪਣੀ ਬੇਟੀ ਦੀ ਭਾਲ ਵਿਚ ਉਸ ਦੇ ਘਰ ਆਇਆ ਅਤੇ ਉਸ ਤੋਂ ਉਸ ਦੇ ਟਿਕਾਣੇ ਬਾਰੇ ਪੁੱਛ-ਗਿੱਛ ਕਰਨ ਲੱਗਾ। ਔਰਤ ਨੇ ਅੱਗੇ ਦੋਸ਼ ਲਾਇਆ ਕਿ ਪਰਿਵਾਰ ਦੀ ਬੇਇੱਜ਼ਤੀ ਤੋਂ ਗੁੱਸੇ ‘ਚ ਆ ਕੇ ਦੋਸ਼ੀ ਨੇ ਉਸ ਨਾਲ ਜਿਨਸੀ ਸ਼ੋਸ਼ਣ ਕਰਕੇ ਬਦਲਾ ਲੈਣ ਦਾ ਫੈਸਲਾ ਕੀਤਾ। ਮੁਲਜ਼ਮਾਂ ਨੇ ਇਸ ਹਰਕਤ ਨੂੰ ਆਪਣੇ ਮੋਬਾਈਲ ਫੋਨ ’ਤੇ ਕੈਦ ਕਰ ਲਿਆ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦੇਣਗੇ।
ਟਿੱਬਾ ਥਾਣੇ ਦੇ ਐਸਐਚਓ ਇੰਸਪੈਕਟਰ ਭਗਤਵੀਰ ਸਿੰਘ ਨੇ ਦੱਸਿਆ ਕਿ ਔਰਤ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਉਸ ਨੇ ਸ਼ਿਕਾਇਤ ਦਰਜ ਨਾ ਕਰਵਾਉਣ ਦਾ ਫੈਸਲਾ ਕੀਤਾ। ਬਾਅਦ ਵਿਚ ਉਸ ਨੇ ਹਿੰਮਤ ਕੀਤੀ ਅਤੇ ਸ਼ੁੱਕਰਵਾਰ ਨੂੰ ਪੁਲਿਸ ਨਾਲ ਸੰਪਰਕ ਕੀਤਾ। ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ, ਪੁਲਿਸ ਨੇ ਦੋਸ਼ੀ ਦੇ ਖਿਲਾਫ ਐੱਫ.ਆਈ.ਆਰ ਦਰਜ ਕਰ ਲਈ। ਇੰਸਪੈਕਟਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਉੱਤਰ ਪ੍ਰਦੇਸ਼ ਭੇਜੀਆਂ ਗਈਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article