Thursday, January 9, 2025
spot_img

ਬਠਿੰਡਾ ਦੋਹਰਾ ਕਤਲਕਾਂਡ ਮਾਮਲਾ : ਭਰਾ ਹੀ ਨਿਕਲਿਆ ਕਾਤਲ, ਪੁਲਿਸ ਨੇ ਕੀਤਾ ਕਾਬੂ

Must read

ਬੀਤੇ ਕੁਝ ਦਿਨ ਪਹਿਲਾ ਬਠਿੰਡਾ ਦੇ ਪਿੰਡ ਬਦਿਆਲਾ ਤੋਂ ਦੋਹਰੇ ਕਤਲ ਦੀ ਦਿਲ ਦਹਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਸੀ। ਖੇਤਾਂ ‘ਚ ਬਣਾਈ ਕੋਠੀ ਵਿੱਚ ਰਹਿੰਦੇ ਬਜ਼ੁਰਗ ਪਤੀ-ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਬਠਿੰਡਾ ਪੁਲਿਸ ਨੇ ਰਾਮਪੁਰਾ ਫੂਲ ਦੇ ਬਦਿਆਲਾ ਪਿੰਡ ਦੇ ਵਿੱਚ ਕੀਤੇ ਗਏ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਤੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਹੈ।

ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਮ੍ਰਿਤਕ ਗਿਆਸ ਸਿੰਘ ਉਮਰ 66 ਸਾਲ ਪੁੱਤਰ ਕਰਨੈਲ ਸਿੰਘ ਅਮਰਜੀਤ ਕੌਰ ਪਤਨੀ ਗਿਆਸ ਉਮਰ 62 ਸਾਲ ਦਾ ਕਤਲ ਮ੍ਰਿਤਕ ਦੇ ਭਰਾ ਬਿਕਰਮ ਸਿੰਘ ਉਰਫ਼ ਬਿੱਕਰ ਨੇ ਕੀਤਾ ਸੀ। 2018 ਤੋਂ ਜ਼ਮੀਨ ਝਗੜਿਆਂ ਨੂੰ ਲੈ ਕੇ ਬਿਕਰਮ ਸਿੰਘ ਨੇ ਉਨ੍ਹਾਂ ਦਾ ਕਤਲ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article