Monday, December 23, 2024
spot_img

ਬਠਿੰਡਾ ‘ਚ ਰੈਸਟੋਰੈਂਟ ਮਾਲਕ ਦੇ ਪਰਿਵਾਰ ਵੱਲੋਂ ਲਗਾਏ ਗਏ ਧਰਨੇ ‘ਚ ਸ਼ਾਮਿਲ ਹੋਏ ਨਵਜੋਤ ਸਿੰਘ ਸਿੱਧੂ, ਕਿਹਾ “CM ਮਾਨ ਨੇ ਬਹਿਸ ਕਰਨੀ ਹੈ ਤਾਂ ਬਠਿੰਡਾ ਆ ਕੇ ਕਰਨ”

Must read

ਕੱਲ ਬਠਿੰਡਾ ਦੇ ਮਾਲ ਰੋਡ ਤੇ ਬਣਿਆ ਅੰਮ੍ਰਿਤਸਰੀ ਕੁਲਚਾ ਰੈਸਟੋਰੈਂਟ ਮਾਲਕ ਦਾ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਅੰਧਾ ਧੁੰਦ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਨਵਜੋਤ ਸਿੰਘ ਸਿੱਧੂ ਬਠਿੰਡਾ ਦੇ ਹਨੂਮਾਨ ਚੌਕ ਵਿੱਚ ਲੋਕਾਂ ਅਤੇ ਪਰਿਵਾਰ ਦੇ ਤਰਫੋਂ ਲਾਇਆ ਗਿਆ ਧਰਨੇ ਵਿੱਚ ਸ਼ਾਮਿਲ ਹੋਏ।

ਨਵਜੋਤ ਸਿੱਧੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਂ ਦੀ ਕੋਈ ਚੀਜ਼ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਸੁੱਤੇ ਪਏ ਹਨ ਅਤੇ ਪੰਜਾਬ ਪੁਲਿਸ ਵੀ ਬੇਵਸ ਨਜ਼ਰ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਬਠਿੰਡਾ ਵਿਖੇ ਪਰਿਵਾਰ ਦੇ ਨਾਲ ਹਮਦਰਦੀ ਕਰਨ ਨਹੀਂ ਪਹੁੰਚਿਆ। ਇਸਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਚੈਲੇੰਜ ਕਰਦਾ ਹਾਂ ਕਿ ਜੇ ਤੂੰ ਮੇਰੇ ਨਾਲ ਬਹਿਸ ਕਰਨੀ ਹੈ ਤਾਂ ਬਠਿੰਡਾ ਵਿੱਚ ਆ ਕੇ ਇਸ ਜਗ੍ਹਾ ਤੇ ਹੀ ਪੰਜਾਬ ਦੇ ਮੁੱਦਿਆਂ ਤੇ ਬਹਿਸ ਕਰਨ ਅਤੇ ਜਲਦ ਕਾਤਲਾਂ ਨੂੰ ਫੜਿਆ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article