ਸੰਗਰੂਰ, 1 ਜੁਲਾਈ : ਸੰਗਰੂਰ ਦੇ ਧੂਰੀ ‘ਚ ਮਾਨ ਵਾਲਾ ਰੋਡ ਤੇ ਇੱਕ ਫੈਕਟਰੀ ਦੇ ਵਿੱਚ ਚੌਂਕੀਦਾਰ ਗੁਰਜੰਟ ਸਿੰਘ ਦਾ ਅਣਪਛਾਤਿਆਂ ਵਲੋਂ ਕ ਤਲ ਕਰ ਦਿੱਤਾ ਗਿਆ ਸੀ। ਜਿਸ ਦੇ ਚਲਦੇ ਹੋਏ ਥਾਣਾ ਸਦਰ ਧੂਰੀ ‘ਚ ਮੁਕਦਮਾ ਦਰਜ ਕੀਤਾ ਗਿਆ। ਪੁਲਿਸ ਨੇ ਆਰੋਪੀਆਂ ਨੂੰ 48 ਘੰਟੇ ਦੇ ਵਿੱਚ ਗ੍ਰਿਫਤਾਰ ਕਰ ਫੈਕਟਰੀ ਵਿੱਚੋਂ ਚੋਰੀ ਹੋਈਆਂ ਦੋ ਸਕੂਟਰੀਆਂ ਅਤੇ ਵਾਰਦਾਤ ਸਮੇਂ ਵਰਤੀ ਗਈ ਕੁਲਹਾੜੀ ਸਮੇਤ ਸ਼ੇਰਪੁਰ ਸੋਢੀਆਂ ਦੇ ਰਹਿਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਜਾਣਕਾਰੀ ਸੰਗਰੂਰ ਦੇ ਐਸਐਸਪੀ ਸਤਿੰਦਰ ਸਿੰਘ ਚਾਹਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 26 ਅਤੇ 27 ਦੀ ਰਾਤ ਨੂੰ ਧੂਰੀ ਦੇ ਮਾਣ ਵਾਲਾ ਰੋਡ ਦੇ ਇੱਕ ਫੈਕਟਰੀ ਦੇ ਵਿੱਚ ਬਜ਼ੁਰਗ ਚੌਂਕੀਦਾਰ ਗੁਰਜੰਟ ਸਿੰਘ ਦਾ ਕਤਲ ਹੋ ਗਿਆ ਸੀ। ਜਿਸ ਮਾਮਲੇ ਨੂੰ ਲੈਕੇ ਪੁਲਿਸ ਵਲੋਂ 48 ਘੰਟਿਆਂ ਦੇ ਵਿੱਚ ਹੀ ਆਰੋਪੀਆਂ ਨੂੰ ਸਮੇਤ ਵਾਰਦਾਤ ਸਮੇਂ ਵਰਤੀ ਗਈ ਕੁਲਹਾੜੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਆਰੋਪੀਆਂ ਖਿਲਾਫ ਪਹਿਲਾਂ ਵੀ ਪੁਲਿਸ ਮਾਮਲੇ ਦਰਜ ਹਨ। ਇਹ ਲੁੱਟ ਦੀ ਨੀਅਤ ਦੇ ਨਾਲ ਫੈਕਟਰੀ ਦੀ ਵਿੱਚ ਦਾਖਲ ਹੋਏ ਸੀ। ਜਿਸ ਦਰਮਿਆਨ ਇਹਨਾਂ ਦੀ ਚੌਂਕੀਦਾਰ ਗੁਰਜੰਟ ਸਿੰਘ ਦੇ ਨਾਲ ਝੜਪ ਹੋ ਗਈ ਤਾਂ ਇਹਨਾਂ ਨੇ ਕੁਲਹਾੜੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਹ ਸ਼ੇਰਪੁਰ ਸੋਢੀਆਂ ਦੇ ਰਹਿਣ ਵਾਲੇ ਹਨ। ਇਹਨਾਂ ਪਾਸੋਂ ਇੱਕ ਇਹਨਾਂ ਦਾ ਆਪਨੇ 2 ਵਹੀਕਲ ਅਤੇ ਫੈਕਟਰੀ ਵਿੱਚੋਂ ਚੋਰੀ ਕੀਤੀਆਂ ਦੋ ਸਕੂਟਰੀਆਂ ਸਮੇਤ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।