ਫਿਰੋਜ਼ਪੁਰ : ਸੂਬੇ ਅੰਦਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸਨੂੰ ਲੈਕੇ ਫੂਡ ਸੇਫਟੀ ਵਿਭਾਗ ਵੱਲੋਂ ਵੀ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਵਿੱਚ ਵੀ ਫੂਡ ਸੇਫਟੀ ਟੀਮ ਨੇ ਇੱਕ ਨਿੱਜੀ ਦੁਕਾਨ ਛਾਪੇਮਾਰੀ ਕੀਤੀ ਅਤੇ ਦੇਸੀ ਘਿਓ ਦੇ ਸੈਂਪਲ ਲਏ ਗਏ। ਅੱਜ ਫਿਰੋਜ਼ਪੁਰ ਵਿੱਚ ਫੂਡ ਸੇਫਟੀ ਟੀਮ ਨੇ ਇੱਕ ਨਿਜੀ ਦੁਕਾਨ ਤੇ ਛਾਪੇਮਾਰੀ ਕੀਤੀ।
ਇਸ ਦੌਰਾਨ ਟੀਮ ਨੇ ਦੇਸੀ ਘਿਓ ਦੇ ਸੈਂਪਲ ਵੀ ਲਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫ਼ਸਰ ਅਭਿਨਵ ਖੋਸਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਫਿਰੋਜ਼ਪੁਰ ਦੇ ਕਸੂਰੀ ਗੇਟ ਦੇ ਨਜਦੀਕ ਇੱਕ ਦੁਕਾਨ ਵਿੱਚ ਨਕਲੀ ਦੇਸੀ ਘਿਓ ਵੇਚਿਆ ਜਾ ਰਿਹਾ ਹੈ। ਜਦ ਉਨ੍ਹਾਂ ਦੁਕਾਨ ਤੇ ਚੈਕਿੰਗ ਕੀਤੀ ਤਾਂ ਜੋ ਘਿਓ ਇਥੋਂ ਮਿਲਿਆ ਹੈ। ਪਿਓਰ ਦੇਸੀ ਘਿਓ ਦੀ ਕਾਪੀ ਕੀਤਾ ਨਜਰ ਆਇਆ ਹੈ। ਜਿਸਤੋਂ ਬਾਅਦ ਉਨ੍ਹਾਂ 35 ਕੁਇੰਟਲ ਘਿਓ ਜਬਤ ਕਰ ਘਿਓ ਦੇ ਸੈਂਪਲ ਲੈ ਲਏ ਹਨ ਅਤੇ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।