ਫਿਰੋਜ਼ਪੁਰ ਵਿੱਚ ਇੱਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਕਿਸਾਨ ਖੇਤਾਂ ਵਿੱਚ ਪਾਣੀ ਲਾਉਣ ਗਿਆ ਅਤੇ ਖੇਤ ਜਾ ਕੇ ਮੋਟਰ ਚਲਾਉਣ ਸਮੇਂ ਅਚਾਨਕ ਕਰੰਟ ਲੱਗ ਗਿਆ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਰਹਦੀ ਪਿੰਡ ਕੁੰਡੇ ਦੇ ਰਹਿਣ ਵਾਲੇ ਨਛੱਤਰ ਸਿੰਘ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਨਛੱਤਰ ਸਵੇਰੇ ਆਪਣੇ ਘਰ ਤੋਂ ਖੇਤਾਂ ਵਿੱਚ ਪਾਣੀ ਲਾਉਣ ਗਿਆ ਸੀ। ਇਸ ਦੌਰਾਨ ਜਦੋਂ ਉਸ ਨੇ ਮੋਟਰ ਚਲਾਇਆ ਤਾਂ ਅਚਾਨਕ ਉਸ ਵਿੱਚ ਕਰੰਟ ਆ ਗਿਆ। ਕਰੰਟ ਇਨ੍ਹਾਂ ਤੇਜ਼ ਸੀ ਕਿ ਝਟਕਾ ਲੱਗਣ ਕਾਰਨ ਨਛੱਤਰ ਸਿੰਘ ਕਈ ਫੁੱਟ ਦੂਰ ਪਾਣੀ ਵਿੱਚ ਜਾ ਡਿੱਗਾ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਕਈ ਘੰਟੇ ਹੋਣ ਮਗਰੋਂ ਜਦੋਂ ਉਹ ਘਰ ਵਾਪਸ ਨਹੀਂ ਪਹੁੰਚਿਆ ਤਾਂ ਪਰਿਵਾਰ ਵਾਲੇ ਮੋਟਰ ਤੇ ਗਏ ਤਾਂ ਉਥੇ ਨਛੱਤਰ ਸਿੰਘ ਪਾਣੀ ‘ਚ ਡਿੱਗਿਆ ਪਿਆ ਸੀ।